Wednesday, February 16, 2011

ਮਹਿਫ਼ਲ ਦੇ ਵਿਚ ਅੱਜ ਵੀ ਸੱਜਣਾ, ਜ਼ਿਕਰ ਤੇਰਾ ਫਿਰ ਛੇੜ ਕੇ ਬਹਿ ਗਏ.
ਇਸ਼ਕ਼ ਤੇਰੇ ਦੇ ਜ਼ਖਮਾਂ ਦੇ ਅੱਜ ਟਾਂਕੇ ਫਿਰ ਉਧੇੜ ਕੇ ਬਹਿ ਗਏ.
ਢੂੰਡ ਬਹਾਨਾ ਅੱਖੀਆਂ ਨੇ ਲਿਆ, ਮੁੱਖ ਦੀ ਪੈਲੀ ਸਿੰਜਨੇ ਲਈ ,
ਪਿਆਰ ਦੇ ਪਿਆਸੇ ਹੋਠਾਂ ਦੇ ਲਈ, ਹੰਝੂਆਂ ਦਾ ਖੂਹ ਗੇੜ ਕੇ ਬਹਿ ਗਏ.   
ਯਾਦ ਤੇਰੀ ਦਾ ਖੰਜਰ ਚੱਲਿਆ, ਜ਼ਖਮਾਂ ਦੇ ਮੂੰਹ ਖੁਲਦੇ ਗਏ ,
ਰੁਮਾਲ ਤੁਸਾਂ ਜੋ ਹੱਥੀਂ ਕਢਿਆ, ਰੱਤ ਦੇ ਨਾਲ ਲਬੇੜ ਕੇ ਬਹਿ ਗਏ. 
ਪਾਣੀ ਵਾਕਣ ਪੀ ਗਏ ਸਾਰੀ, ਪਿਆਲਾ ਵੀ ਨਾ ਦਮ ਲੈ ਪਾਇਆ,
ਜੋ ਨਹੀਂ ਸਾਰੀ ਰਾਤ ਸੀ ਮੁੱਕਣੀ , ਘੜੀਆਂ ਵਿਚ ਨਬੇੜ ਕੇ ਬਹਿ ਗਏ.
ਗ਼ਮ ਤਾਂ ਚਾਹਲ ਹੋਰ ਬਥੇਰੇ , ਜਿੰਦਗੀ ਨੂੰ  ਤਾੜ੍ਫਾਵਣ ਲਈ,
ਬੇ ਵਜਾਹ ਹੀ ਇਹ ਫਿਰ ਸਿਆਪਾ, ਕਾਹਤੋਂ ਅੱਜ ਸਹੇੜ ਕੇ ਬਹਿ ਗਏ.       

1 comment:

  1. dhoond bahana akhiyaan ne liya ,mukhdi paili sinjane layi..............kiya lafaz likhae hun

    ReplyDelete