Friday, February 11, 2011

ghazal

ਭਾਲ ਤੇਰੀ ਵਿਚ ਖਿਆਲ ਮੈਂ ਅੱਜ ਵੀ ਪਾਰ ਸਮੁੰਦਰੋਂ ਘੱਲੇ ,
ਜ਼ਖਮ ਉਚੇੜਨ  ਲਈ ਕੁਛ  ਯਾਦਾਂ , ਬੰਨ੍ਹ  ਲਿਆਏ ਪੱਲੇ .
ਰੇਗਸਤਾਨ ਦੀ ਰੇਤ ਦਾ ਕਿਨਕਾ ,  ਇਹ ਜਿੰਦਗਾਨੀ ਮੇਰੀ,
ਨਾ ਬੁਨਿਆਦ ਨਾ ਮੰਜ਼ਿਲ ਕੋਈ , ਪਲ ਉੱਤੇ ਪਲ ਥੱਲੇ .
ਹਿਜਰਾਂ ਦੇ ਵਿਚ ਪਿਆਰ ਦੇ ਤੋਹਫ਼ੇ , ਮਾਸ ਉਧੇਰ੍ਹਨ ਲਗਦੇ ਨੇ ,
ਇਸ਼ਕ਼ ਦੇ ਮੌਸਮ ਵਿਚ ਵਟਾਏ, ਜੋ ਮੁੰਦੀਆਂ ਤੇ ਛੱਲੇ .
ਅੱਡੀਆਂ ਦੇ ਵਿਚ ਬਿਆਈਆਨ  ਫਟੀਆਂ , ਤਲੀਆਂ ਦੇ ਵਿਚ ਛਾਲੇ,
ਕਦਮ ਨਾਦਾਨੀ ਵਿਚ ਜਦੋਂ ਵੀ, ਸ਼ਹਿਰ ਤੇਰੇ ਨੂੰ  ਚੱਲੇ .
ਦਿਲ ਨੂੰ  ਵੀ ਮੈਂ ਵਰਜਿਆ ਚਾਹਲ, ਕਿ ਪਿਆਰ ਤਾਂ ਮਿਰਗ ਤ੍ਰਿਸ਼ਨਾ ਏ,
ਆਪ ਮੁਹਾਰਾ ਹੋ ਕੇ ਫਿਰ ਵੀ, ਲਾ ਲਏ ਰੋਗ ਅਵੱਲੇ .  

3 comments:

  1. dil nu vee main verjiyaa "Chahal" ke Piyaar taan mirag trishana a,
    Aap muhara hoke phir vee ,La lay roag awalle....
    very nice poetry ........

    ReplyDelete
  2. ਹਿਜਰਾਂ ਦੇ ਵਿਚ ਪਿਆਰ ਦੇ ਤੋਹਫ਼ੇ , ਮਾਸ ਉਧੇਰ੍ਹਨ ਲਗਦੇ ਨੇ ,
    ਇਸ਼ਕ਼ ਦੇ ਮੌਸਮ ਵਿਚ ਵਟਾਏ, ਜੋ ਮੁੰਦੀਆਂ ਤੇ ਛੱਲੇ .
    ਅੱਡੀਆਂ ਦੇ ਵਿਚ ਬਿਆਈਆਨ ਫਟੀਆਂ , ਤਲੀਆਂ ਦੇ ਵਿਚ ਛਾਲੇ,
    ਕਦਮ ਨਾਦਾਨੀ ਵਿਚ ਜਦੋਂ ਵੀ, ਸ਼ਹਿਰ ਤੇਰੇ ਨੂੰ ਚੱਲੇ .
    love it ...........

    ReplyDelete