Saturday, March 26, 2011

ਪਿਆਰ ਤੇਰੇ ਦੀ ਮੜ੍ਹੀ ਤੇ ਅੱਜ ਵੀ ਰੂਹ ਦੇ ਫੁੱਲ ਚੜ੍ਹਾਏ ,
ਯਾਦ ਤੇਰੀ ਨੇ ਅੱਜ ਵੀ ਆਕੇ ਦੀਦੇ ਖੂਬ ਰੁਆਏ .
ਮੁਹੱਬਤ ਤੁਲ ਗਈ ਸਿੱਕਿਆਂ ਵਿੱਚ ਕਰ ਬੁੱਕਲ ਸੁੰਨੀ ਮੇਰੀ,
ਅਸ਼ਕ ਲਹੂ ਦੇ ਮਣ ਮਣ ਹਿੱਸੇ ਨੈਣ ਮੇਰਿਆਂ ਦੇ ਆਏ.
ਦੰਦਲ ਪਈ ਅਰਮਾਨ ਮੇਰਿਆਂ ਨੂੰ ਜਦ ਵੱਟਣਾ  ਤੂੰ ਲਾਇਆ,
ਮੈਖਾਨੇ ਵਿੱਚ ਭਰ ਭਰ ਸਾਕੀ, ਮੈਅ ਦੇ ਟੀਕੇ ਲਾਏ .
ਮਾਠ ਤੁਰੇ ਹੁਸਨਾਂ ਦੇ ਪੰਛੀ ਦਿਲ ਚੋਣ ਧੜਕਣ ਮੇਰੀ,
ਗਰਕ ਗਏ ਪਰਦੇਸੀਂ ਜਾਕੇ, ਮੁੜ ਨਜਰੀਂ ਨਾ ਆਏ.
ਕਿਉਂ  ਸੱਜਣਾ ਉਏ ਫਾਕੇ ਕੱਟੇ ਵਖੀ ਮੁੱਕੀਆਂ ਦੇਕੇ,
ਜੋ ਮੇਰੇ ਲਈ ਕਰਵੇ ਰਖੇ , ਕੰਮ ਗੈਰਾਂ ਦੇ ਆਏ.
ਮਹਿਲਾਂ ਵਾਲਿਆਂ ਚਾਅ ਮੇਰਿਆਂ ਨੂੰ ਬਿਨ ਭੁੰਨੇ ਇੰਜ ਖਾਧਾ,
ਬੋਟ ਸਾਬਤਾ ਜਿਉਂ ਕੋਈ ਨਾਗਣ, ਬਿਨ ਚਿਥੇ ਖਾ ਜਾਏ .
ਇਸ਼ਕ਼ ਤੇਰੇ ਦੀ ਯਾਦ ਹਮੇਸ਼ਾ ਚੁਮ ਚੁਮ  ਗਲੇ ਲਗਾਈ ,
ਵਿਧਵਾ ਜਿਉਂ ਇਕਲੌਤੇ ਪੁੱਤ ਦੀ ਲਾਸ਼ ਨੂੰ ਸੀਨੇ ਲਾਏ .
ਯਾਦ ਤਾਂ ਮੇਰੀ ਆਊ ਭਾਵੇਂ ਤਾਜ ਮਹਿਲ ਵਿੱਚ ਰਹਿ ਲਯੀੰ,
ਜਦ ਘੁੱਗੀਆਂ ਦੇ ਜੋੜੇ ਵੇਖੇ ਚੁੰਝ ਵਿੱਚ ਚੁੰਝ ਫਸਾਏ.
ਕੋਤਰ ਸੌ ਕੁ ਮਰਜ਼ ਦੀ ਮਾਲਿਕ ਹਸਰਤ ਅੱਥਰੀ ਮੇਰੀ,
ਹੱਥ ਖੜ੍ਹੇ ਕਰ ਸਾਰੇ ਮੁੜ ਗਏ ਜੋ ਮੈਂ ਵੈਦ ਬੁਲਾਏ .
ਦੋ ਨੈਣ ਜਦ ਚਾਰ ਸੀ ਹੋਏ , ਪੱਬ ਟਿਕੇ ਨਾ ਭੋਇੰ,
ਜਦ ਤੋਂ ਗਿਣਤੀ ਦੋ ਫਿਰ ਹੋ ਗਈ, ਭੋੰ ਖਿਸਕਦੀ ਜਾਏ .
ਚਾਹਲ ਦੇ ਵੈਰੀ ਪਹਿਲਾਂ ਹੀ ਸਨ ਦੁਨੀਆਂ ਵਿੱਚ ਬਥੇਰੇ,
ਨਾਤਾ ਜੋੜ ਰਕੀਬਾਂ ਦੇ ਸੰਗ, ਦੁਸ਼ਮਨ ਹੋਰ ਵਧਾਏ.    

Tuesday, March 22, 2011

ਕਦੀ ਛੇੜਿਆ ਵੀ ਕਰ ਕੋਈ ਪਿਆਰ ਦੀਆਂ ਗੱਲਾਂ ,
ਲੈਕੇ ਬੈਠ ਜਾਵੇਂ ਨਿੱਤ ਸੰਸਾਰ ਦੀਆਂ ਗੱਲਾਂ.
ਚੰਦ ਘੜੀਆਂ ਲਈ ਹੋਵੇ ਤੇਰਾ ਵਸਲ ਨਸੀਬ,
ਉਹਦੇ ਵਿੱਚ ਹੀ ਘਸੋੜੇੰ ਪਰਿਵਾਰ ਦੀਆਂ ਗੱਲਾਂ.
ਰੋਜ਼ ਆਉਣ ਸਾਰ ਰਹੇ ਤੈਨੂੰ ਮੁੜਨੇ ਦੀ ਕਾਹਲੀ,
ਦਿਲ ਭਰ ਕੇ ਵੀ ਸੁਣ ਕਦੇ ਯਾਰ ਦੀਆਂ ਗੱਲਾਂ.
ਕਾਹਤੋਂ ਪੁਛੇਂ ਤੂੰ ਹਮੇਸ਼ਾ ਮੈਥੋਂ ਪਤਝੜ ਬਾਰੇ,
ਕਦੇ ਪੁਛਿਆ ਵੀ ਕਰ ਤੂੰ ਬਹਾਰ ਦੀਆਂ ਗੱਲਾਂ.
ਨਿੱਤ ਸ਼ਿਕਵੇ, ਸ਼ਕਾਇਤਾਂ ਕਰ ਦਿਲ ਨੂੰ ਦੁਖਾਵੇਂ,
ਕਢ ਹੋਠਾਂ ਵਿੱਚੋਂ ਕਦੀ ਤਾਂ ਕਰਾਰ ਦੀਆਂ ਗੱਲਾਂ.
ਲੋਕ ਆਖਦੇ ਨੇ ਰਹੇ ਤੈਨੂੰ ਚੁਗਲੀ ਦੀ ਤਾਂਘ,
ਕਰੇਂ ਦਿਨ ਵਿੱਚ ਰੋਜ਼ ਤੂੰ  ਹਜ਼ਾਰ ਦੀਆਂ ਗੱਲਾਂ.
ਬੈਠ ਸਾਹਮਣੇ ਤੂੰ ਦੀਦਿਆਂ ਦੀ ਪਿਆਸ ਨੂੰ ਬੁਝਾ,
ਕਰ ਚਾਹਲ ਵਾਂਗੂੰ ਐਵੇਂ ਨਾ ਬੇਕਾਰ ਜਿਹੀਆਂ ਗੱਲਾਂ.

Monday, March 21, 2011

ਕਦੇ ਆ ਕਮਲੀ ਦੇ ਚੱਲ , ਵੇ ਕਬਿਆ ਮਹਿਰਮਾ,
ਦੇਵੀਂ  ਚਾਰ ਵਸਲ ਦੇ ਪਲ, ਵੇ ਕਬਿਆ ਮਹਿਰਮਾ.
ਬਾਝ ਮੁਹੱਬਤਾਂ ਹਯਾਤ ਗੁਜ਼ਰ ਗਈ ,
ਰੋ ਰੋ ਇੱਕ ਇੱਕ ਰਾਤ ਗੁਜ਼ਰ ਗਈ,
ਮੈਥੋਂ ਹੰਝ ਨਾ ਹੋਇਆ ਠੱਲ੍ਹ, ਵੇ ਕਬਿਆ ਮਹਿਰਮਾ.
ਭੁੱਲ ਪੁਰਾਣੇ ਝਗੜੇ ਝੇੜੇ,ਦਿਲ ਆਪਣੇ ਦੇ ਹਾਲ ਸੁਨੇਹੜੇ,
ਤੂੰ ਹੱਥ ਪੌਣਾ ਦੇ ਘੱਲ, ਵੇ ਕਬਿਆ ਮਹਿਰਮਾ.
ਸੋਹਲ ਸੁਨਹਿਰੇ ਖ਼ਾਬ ਦਿਖਾਕੇ ,ਦੂਰ ਪਹੁੰਚ ਤੋਂ ਬਹਿ ਗਿਆ ਜਾਕੇ,
ਆਇਆ ਮੁੜ ਨਾ ਵਤਨਾਂ ਵੱਲ,ਵੇ ਕਬਿਆ ਮਹਿਰਮਾ.
ਸੱਜਣਾ ਜੇ ਤੂੰ ਮੁੜ ਘਰ ਆਵੇਂ , ਮੈਂ ਤੱਤੜੀ ਦੇ ਗਲ ਲੱਗ ਜਾਵੇਂ,
ਰੱਖਾਂ ਜ਼ੁਲਫ਼ ਹਵਾਵਾਂ ਝੱਲ, ਵੇ ਕਬਿਆ ਮਹਿਰਮਾ.
ਮੈਂ ਮੁਜ਼ਰਮ ਤੇਰੇ ਹੱਥ ਸਜ਼ਾਵਾਂ, ਹੁਕਮ ਤੇਰਾ ਜੇ ਮੈਂ ਠੁਕਰਾਵਾਂ,
ਮੇਰੀ ਪੁੱਠੀ ਤੂੰ ਲਾਹ ਲੀਂ ਖੱਲ, ਵੇ ਕਬਿਆ ਮਹਿਰਮਾ.
ਗ਼ਮ ਆਉਂਦੇ ਨੇ ਨਿੱਤ ਬੇਲੋੜੇ ,ਫ਼ਿਕਰ, ਉਦਾਸੀ, ਹਿਜਰ, ਵਿਛੋੜੇ,
ਗਏ ਬੈਠ ਦਰਾਂ ਨੂੰ ਮੱਲ, ਵੇ ਕਬਿਆ ਮਹਿਰਮਾ.
ਵਾਂਗ ਚਾਹਲ ਦੇ ਨਾ ਪਛਤਾਵੀਂ, ਫਿਰ ਤੂੰ ਆਵੀਂ ਜਾ ਨਾ ਆਵੀਂ,
ਜਦੋਂ ਗਈ ਜੁਆਨੀ ਢਲ, ਵੇ ਕਬਿਆ ਮਹਿਰਮਾ. 

Sunday, March 20, 2011

ਰਾਤੀਂ ਨ੍ਹੇਰੀ ਵਗੀ , ਪੱਤੇ ਪਿਆਸੇ  ਰਹੇ , ਦੋਸ਼ ਨ੍ਹੇਰੀ ਦਾ ਹੈ ਸ਼ਬਨਮ ਦਾ ਨਹੀਂ
ਹਰ ਰੁੱਤ ਨੂੰ ਹੀ ਖੂੰਡੀ ਫੜਨੀ ਪਵੇ, ਹੁੰਦਾ ਮੌਸਮ ਸੁਹਾਣਾ ਹਰ ਦਮ ਦਾ ਨਹੀਂ.
ਜਿੱਥੇ ਸੂਰਜ ਨਾ ਪੰਛੀ ਨਾ ਢੋਰ ਦਿਸੇ , ਬਿਨ ਬਰਫਾਂ ਤੋਂ ਕੁਛ ਵੀ ਨਾ ਹੋਰ ਦਿਸੇ ,
ਉੱਥੇ ਵਰ੍ਹਿਆਂ ਲਈ ਪਲਕਾਂ ਨੂੰ ਦੱਬ ਵੇਖ ਲਿਆ, ਨੀਰ ਅੱਖੀਆਂ ਦਾ ਫਿਰ ਵੀ ਕਿਉਂ ਜਮਦਾ ਨਹੀਂ.
ਤੇਰੀ ਯਾਦਾਂ ਨੇ ਸਧਰਾਂ ਦੀ ਛਿੱਲ ਲਾਹ ਲਈ , ਸਾਰੇ ਸ਼ਹਿਰ ਦੇ ਤਬੀਬਾਂ ਨੇ ਵੀ ਵਾਹ ਲਾ ਲਈ,
ਅਸੀਂ ਮਲ੍ਹਮਾਂ ਦਾ ਪੋਚਾ ਵੀ ਲਵਾ ਵੇਖ  ਲਿਆ , ਖੂਨ ਜ਼ਖਮਾਂ ਦਾ ਫਿਰ ਵੀ ਕਿਉਂ ਥਮਦਾ ਨਹੀਂ.
ਤੇਰੇ ਹਿਜਰਾਂ ਚ ਰਾਤਾਂ ਨੂੰ ਵੀ ਰੋ ਵੇਖ ਲਿਆ, ਖੂਹ ਅੱਖੀਆਂ ਦਾ ਨਿੱਤ ਹੀ ਮੈਂ ਜੋਹ  ਵੇਖ ਲਿਆ,
ਮਾਲ੍ਹ ਨੈਣਾਂ ਦੀ ਮੁੱਦਤਾਂ ਤੋਂ ਗਿੜਦੀ ਦਿਸੇ , ਖੇਤ ਵਸਲਾਂ ਦਾ ਇੱਕ ਵੀ ਕਿਉਂ ਰਮਦਾ ਨਹੀਂ.
ਮੇਰੇ ਸਾਹਾਂ ਦੀ ਮੁਕਦੀ ਹੋਈ ਉਮਰ ਵਧਾ, ਕਦੀ ਫੁਰਸਤ ਕਢਕੇ ਆ ਦੀਦ ਕਰਾ,
ਇਸ ਜਿੰਦਗੀ ਨੂੰ ਚਾਹਲ ਕਿਉਂ ਜਿੰਦਗੀ ਕਹਾਂ,ਉਹਦੇ ਬਾਝੋਂ ਤਾਂ ਜਿਉਣਾ ਵੀ ਕੰਮ ਦਾ ਨਹੀਂ.
ਮੁਹੱਬਤਾਂ ਦੇ ਕੁੱਲ ਚੰਦ ਦਿਹਾੜੇ, ਲੰਮੀ ਫਿਰ ਜੁਦਾਈ ਵੇ,
ਲੋਭ ਤੇਰੇ ਨੇ ਮਹਿਕ ਵਸਲ ਦੀ ਹਿਜਰਾਂ ਨਾਲ ਵਟਾਈ ਵੇ.
ਔਂਤ ਫ਼ਕੀਰ ਦੀ ਲਾਸ਼ ਦੇ ਵਾਕਣ, ਰੁਲ ਗਿਆ ਜੋਬਨ ਮੇਰਾ,
ਦਿਲ ਮੇਰੇ ਦੀ ਹਸਰਤ ਨੂੰ ਵੀ, ਮੌਤ ਅਗੇਤੀ ਆਈ ਵੇ.
ਯਾਦ ਤੇਰੀ ਦੇ ਨਿੱਤ ਅਠੂਹੇੰ ਜਿਗਰੇ ਡੰਗ ਚਲਾਵਣ ਵੇ,
ਉਮਰਾਂ ਦੇ ਲਈ ਸੌਂ ਗਈ ਆਕੇ, ਨਾਲ ਮੇਰੇ ਤਨਹਾਈ ਵੇ.
ਅੱਜ ਯਕੀਨ ਦੀ ਸਰਦਲ ਤੇ ਵੀ ਵੇਖ ਲੈ ਕਬਰਸਤਾਨ ਬਣੇ ,
ਬਾਝ ਕਫ਼ਨ ਹੀ ਵਹਿਮ ਤੇਰਿਆਂ ਨੇ, ਹਕੀਕਤ ਹੈ ਦਫਨਾਈ ਵੇ.
ਚਾਹਤ ਮੇਰੀ  ਦੀ ਦੱਸ ਨਕਾਸ਼ੀ ਦਿਲ ਵਿਚ ਕਿੰਜ ਟਿਕਾਵਾਂ ਵੇ,
ਹਰ ਨੁੱਕਰ ਵਿਚ ਬੈਠੀ ਚਾਹਲ, ਇਸ਼ਕੇ ਦੀ ਰੁਸਵਾਈ ਵੇ.   

Saturday, March 19, 2011

ਅੱਜ ਖਾਬਾਂ ਵਿਚ ਆਵੀਂ ਮਹਿਰਮ , ਮਰਦਾ ਦਿਲ ਕੁਰਲਾਏ ਵੇ,
ਦੋ  ਦਹਾਕੇ ਬੀਤ ਗਏ ਤੇਰੀ, ਸੂਰਤ ਭੁਲਦੀ ਜਾਏ ਵੇ.
ਜੋਬਨ ਦੇ ਫੁੱਲ ਬਾਝ ਦੀਦਾਰਾਂ ਅਨਖਿਲਿਆਂ ਮੁੜ ਚੱਲੇ ਵੇ,
ਦੀਦ ਦੀ ਇੱਕ ਖੈਰਾਤ ਦੀ ਖਾਤਿਰ , ਕਾਸਾ ਨੈਣ ਬਣਾਏ ਵੇ.
ਦਿਲ ਵੀ ਜ਼ਿਦੀ ਹੋ ਗਿਆ ਸੱਜਣਾ , ਫਿਤਰਤ ਤੇਰੀ ਵਾਕਣ ਵੇ,
ਖਿਆਲਾਂ ਦੇ ਵਿਚ ਸ਼ਹਿਰ ਤੇਰੇ ਦਾ , ਨਿਤ ਇਹ ਫੇਰਾ ਪਾਏ ਵੇ.
ਬਣ ਕੇ ਨਿਤ ਮਹਿਮਾਨ ਉਦਾਸੀ ,ਖੁਸ਼ੀਆਂ ਦੇ ਘਰ ਆਉਂਦੀ ਏ,
ਹੋਠਾਂ ਦੀ ਦਹਿਲੀਜ਼ ਤੇ ਚੰਦਰੀ , ਸਿੱਕਰੀ ਵਧਦੀ ਜਾਏ ਵੇ.
ਸਾਗਰ ਦੀ ਪੱਤਨ ਦੇ ਵਸ ਕੇ ਰਹਿ ਗਏ ਹੋਠ ਪਿਆਸੇ ਵੇ,
ਇਸ਼ਕ਼ ਤਿਹਾਏ ਤਨ ਦੀ ਕੀਕਣ ਪਾਣੀ ਪਿਆਸ ਬੁਝਾਏ ਵੇ.
ਦਿਲ ਵਿੱਚ ਬੋਹਲ ਗਮਾਂ ਦੇ ਚਾਹਲ, ਵਾਂਗ ਪਹਾੜਾਂ ਹੋ ਗਏ ਨੇ,
ਸੂ ਸੂ ਪੀੜਾਂ , ਦਰਦ ਤੇ ਚੀਸਾਂ, ਹੋ ਗਏ ਦੂਣ ਸਵਾਏ ਵੇ. 

Friday, March 18, 2011

ਰਾਹ ਤੇਰੇ ਵਿੱਚ ਮੋੜ ਹਜ਼ਾਰਾਂ, ਜਿਵੇਂ ਜ਼ੁਲਫ਼ ਤੇਰੀ ਦੇ ਛੱਲੇ ,
ਪਿਆਰ ਤੇਰੇ ਨੇ ਵਹਿਸ਼ਤ ਬਾਝੋਂ , ਕੁਛ ਨਾ ਪਾਇਆ ਪੱਲੇ.
ਬੇਸਮਝੀ ਵਿਚ ਉਠਦੀ ਉਮਰੇ , ਦਿਲ ਦੇ ਸ਼ੌਕ ਕੁਆਰੇ,
ਹਿਜਰਾਂ ਦਾ ਇੱਕ ਜਨਮ ਹੰਢਾ ਕੇ ,ਟੁਰ ਕਬਰਾਂ ਨੂੰ ਚੱਲੇ.
ਹੋਠਾਂ ਦੀ ਦਹਿਲੀਜ਼ ਤੇ ਹੰਝ ਦਾ, ਭਸਮ ਸਮੁੰਦਰ ਹੋਵੇ,
ਪੀੜ ਵਿਛੋੜਿਆਂ ਦੀ ਜਦ ਬੋਲੇ , ਜਿਗਰ ਮੇਰੇ ਤੇ ਹੱਲੇ.
ਵਾਹ ਲਾ ਲਈ ਏ ਕਰ ਕਰ ਪੱਟੀਆਂ, ਸ਼ਹਿਰ ਦੇ ਵੈਦ ਤਬੀਬਾਂ,
ਯਾਦ ਤੇਰੀ ਆ ਕਰ ਜਾਏ ਦਿਲ ਦੇ, ਫਿਰ ਜ਼ਖਮਾਂ ਨੂੰ ਅੱਲੇ.
ਹੁਸਨ ਤੇਰੇ ਦੀ ਪੁੰਨਿਆਂ ਦਾ ਚੰਨ , ਜਾ ਚੜ੍ਹਿਆ ਪਰਦੇਸੀਂ ,
ਲਿਖ ਵਸੀਅਤ ਪਾਗਲਪਣ ਦੀ, ਕਰ ਕੇ ਛੱਡ ਗਈ ਝੱਲੇ.
ਮੁੱਦਤ ਹੋ ਗਈ ਹਯਾਤ ਚਾਹਲ ਦੀ, ਰਿੜਕ ਰਹੀ ਏ ਪਾਣੀ,
ਇਸ਼ਕ਼ ਮਧਾਣੀ ਦੇ ਫੁੱਲ ਵੀ ਹੁਣ, ਗਿੜ ਗਿੜ ਕੇ ਘਸ ਚੱਲੇ.   

Wednesday, March 16, 2011

ਸੁਣ ਤੇਰੀ ਲਾਡਲੀ ਦੀ ਬਾਬਲਾ ਪੁਕਾਰ ਵੇ,
ਲੈ ਜਾ ਮੈਨੂੰ ਨਹੀਂ ਤਾਂ ਦੇਣਾ ਸਹੁਰਿਆਂ ਨੇ ਮਾਰ ਵੇ..
ਫਿੱਕੀ ਵੀ ਨਾ ਹੋਈ ਅਜੇ ਸ਼ਗਨਾਂ ਦੀ ਮਹਿੰਦੀ ਵੇ,
ਪਾਪੀਆਂ ਦੀ ਰੋਜ਼ ਨਵੀਂ ਮੰਗ ਖੜ੍ਹੀ ਰਹਿੰਦੀ ਵੇ,
ਤੁਸੀਂ ਤਾਂ ਦਹੇਜ ਦਿੱਤਾ ਹੋ ਕੇ ਵਿੱਤੋਂ ਬਾਹਰ ਵੇ..
ਕੁਛ ਤਾਂ ਜ਼ਮੀਨ ਲਾਤੀ ਮੇਰੀ ਤੂੰ ਪੜ੍ਹਾਈ ਤੇ,
ਰਹਿੰਦੀ ਖੂਹਂਦੀ ਗਹਿਣੇ ਹੋ ਗਈ ਮੇਰੀ ਕੁੜਮਾਈ ਤੇ,
ਹੋਰ ਤੂੰ ਉਠਾਉਣੈਂ ਕਿਥੋਂ ਕਰਜ਼ੇ ਦਾ ਭਾਰ ਵੇ..
ਲਗਦਾ ਹੈ ਮੌਤ ਮੈਨੂੰ ਰਹੀ ਹੈ ਉਡੀਕ ਵੇ,
ਸਹੁਰਿਆਂ ਦੇ ਸਟੋਵ ਦੀ ਤਾਂ ਚਾਦਰ ਬਾਰੀਕ ਵੇ,
ਫਟ ਜਾਣੈਂ ਇਹਨੇ ਜੇ ਨਾ ਲਈ ਮੇਰੀ ਸਾਰ ਵੇ...
ਧੀਆਂ ਲਈ ਨਹੀਂ ਸਾਹੁੰਦਾ ਭਾਵੇਂ ਮਾਪਿਆਂ ਘਰੀਂ ਬੈਠ ਕੇ,
ਕੱਟ ਲੂੰ ਦਿਹਾੜੇ ਬਾਬਲ ਤੇਰੇ ਦਰੀਂ ਬੈਠ ਕੇ,
ਇਹਨਾ ਜ਼ਾਲਮਾਂ ਤੋਂ ਚੰਗੀ ਤੇਰੀ ਫਿਟਕਾਰ ਵੇ....
ਕਾਗਜ਼ ਦੇ ਟੁਕੜੇ ਚ ਬੀਤੀਆਂ ਪਰੋ ਕੇ ਮੈਂ,
ਚਾਹਲ ਹੱਥ ਭੇਜਦੀ ਹਾਂ ਸਹੁਰਿਆਂ ਤੋਂ ਲੁਕੋਕੇ ਮੈਂ,
ਸੁਣੀ ਉਹਤੋਂ ਕਿੱਦਾਂ ਰਹੀ ਹਾਂ ਘੜੀਆਂ ਗੁਜ਼ਾਰ ਵੇ.... 

Sunday, March 13, 2011

ਇਸ਼ਕ਼ ਤੇਰੇ ਦਾ ਚੇਤਾ ਕਰਕੇ ਰੋਏ ਨੈਣ ਵਿਚਾਰੇ ਫਿਰ,
ਪਲਕਾਂ ਦੀ ਦਹਿਲੀਜ਼ ਚੋਂ ਟੁਰ ਪਏ ਅੱਥਰੂ ਖਾਰੇ ਖਾਰੇ ਫਿਰ.
ਹਸਰਤ ਦੇ ਮੁਰਝਾਏ ਦਿਲ ਨੂੰ ਅੱਗ ਹਾਵਾਂ ਦੀ ਲਿਪਟ ਗਈ ,
ਮੈਖਾਨੇ ਵਿੱਚ ਬੈਠ ਬੁਝਾਏ, ਹੌਕਿਆਂ ਦੇ ਅੰਗਿਆਰੇ ਫਿਰ.
ਚੰਨ ਪੁੰਨਿਆਂ ਦਾ ਮੁੱਖੜਾ ਤੇਰਾ , ਪਰਦੇ ਵਿਚ ਜਦ ਜਾ ਛੁਪਿਆ ,
ਹਿਜਰਾਂ ਦੇ ਵਿਚ ਕੱਟ ਜਗਰਾਤੇ , ਗਿਣਨੇ ਪੈ ਗਏ ਤਾਰੇ ਫਿਰ.
ਹੁਸਨ ਤੇਰੇ ਨੇ ਰੀਤ ਨਿਭਾਈ, ਸ਼ੁਹਰਤ ਨੂੰ ਮਿਲ ਪਹਿਲ ਗਈ ,
ਪਿਆਰ ਮੁਹੱਬਤਾਂ ਨੂੰ ਵੀ ਕਰ ਗਏ, ਫਾਡੀ ਮਹਿਲ ਮੀਨਾਰੇ ਫਿਰ.
ਦਿਲ ਪਰਚਾਵਾ ਬਣ ਕੇ ਰਹਿ ਗਿਆ, ਚਾਹਲ ਸ਼ਹਿਰ ਦੇ ਚੁਗਲਾਂ ਲਈ,
ਜਦ ਛੁੱਟ ਗਿਆ ਤੇਰਾ ਸਾਥ ਉਮਰ ਤੋਂ, ਮਿਲੇ ਨਾ ਕਿਤੋਂ ਸਹਾਰੇ ਫਿਰ.

Wednesday, March 9, 2011

ਹਾਦਸਾ ਦਰ ਹਾਦਸਾ ਨੇ ਰਾਹ ਤੇਰੇ,
ਹਰ ਕਦਮ ਤੇ ਬੇਵਫਾ ਨੇ ਰਾਹ ਤੇਰੇ .
ਬਾਕੀ ਡੰਡੀਆਂ ਤੋਂ ਮੈਂ ਨਾਤਾ ਤੋੜ ਲਿਆ,
ਫਿਰ ਵੀ ਖੌਰੇ ਕਿਓਂ ਖ਼ਫ਼ਾ ਨੇ ਰਾਹ ਤੇਰੇ.
ਜ਼ੁਰਮ ਕਰਾਂ ਇਕਬਾਲ ਕਿਵੇਂ ਆ ਦਰ ਤੇਰੇ ,
ਸੌ ਕਤਲਾਂ ਤੋਂ ਸਖ਼ਤ ਦਫ਼ਾ ਨੇ ਰਾਹ ਤੇਰੇ .
ਕਾਹਤੋਂ ਪਾਉਂਦਾ ਪੈਰ ਖ਼ਬਰ ਜੇ ਹੁੰਦੀ ਇਹ,
ਸੂਲੀ ਤੋਂ ਵੀ ਵਧ ਸਜ਼ਾ ਨੇ ਰਾਹ ਤੇਰੇ.
ਚੱਲ ਕੇ ਜਿਥੇ ਸ਼ੌਕ਼ ਵੀ ਜ਼ਬ੍ਹਾ ਕਰਾ ਲਏ ਮੈਂ,
ਨਾਰਾਜ਼ ਇਹ ਫਿਰ ਵੀ ਕਿਸ ਵਜ਼ਹ ਨੇ ਰਾਹ ਤੇਰੇ.
ਭਾਵੇਂ ਖਾ ਖਾ ਠੋਕਰ ਨਹੁੰ ਵੀ ਤੋੜ ਲਏ ,
ਫਿਰ ਵੀ ਆਖਾਂ ਚਾਹਲ ਦਵਾ ਨੇ ਰਾਹ ਤੇਰੇ. 
ਹਾਦਸਾ ਦਰ ਹਾਦਸਾ ਨੇ ਰਾਹ ਤੇਰੇ,
ਹਰ ਕਦਮ ਤੇ ਬੇਵਫਾ ਨੇ ਰਾਹ ਤੇਰੇ .
ਬਾਕੀ ਡੰਡੀਆਂ ਤੋਂ ਮੈਂ ਨਾਤਾ ਤੋੜ ਲਿਆ,
ਫਿਰ ਵੀ ਖੌਰੇ ਕਿਓਂ ਖ਼ਫ਼ਾ ਨੇ ਰਾਹ ਤੇਰੇ.
ਜ਼ੁਰਮ ਕਰਾਂ ਇਕਬਾਲ ਕਿਵੇਂ ਆ ਦਰ ਤੇਰੇ ,
ਸੌ ਕਤਲਾਂ ਤੋਂ ਸਖ਼ਤ ਦਫ਼ਾ ਨੇ ਰਾਹ ਤੇਰੇ .
ਕਾਹਤੋਂ ਪਾਉਂਦਾ ਪੈਰ ਖ਼ਬਰ ਜੇ ਹੁੰਦੀ ਇਹ,
ਸੂਲੀ ਤੋਂ ਵੀ ਵਧ ਸਜ਼ਾ ਨੇ ਰਾਹ ਤੇਰੇ.
ਚੱਲ ਕੇ ਜਿਥੇ ਸ਼ੌਕ਼ ਵੀ ਜ਼ਬ੍ਹਾ ਕਰਾ ਲਏ ਮੈਂ,
ਨਾਰਾਜ਼ ਇਹ ਫਿਰ ਵੀ ਕਿਸ ਵਜ਼ਹ ਨੇ ਰਾਹ ਤੇਰੇ.
ਸਧਰਾਂ ਨੂ ਦਫਨਾਇਆ ਇਥੇ ਮੈਂ ਲੇਕਿਨ,
ਫਿਰ ਵੀ ਕੋਈ ਅਜਬ ਮਜ਼ਾ ਨੇ ਰਾਹ ਤੇਰੇ .
ਭਾਵੇਂ ਖਾ ਖਾ ਠੋਕਰ ਨਹੁੰ ਵੀ ਤੋੜ ਲਏ ,
ਫਿਰ ਵੀ ਆਖਾਂ ਚਾਹਲ ਦਵਾ ਨੇ ਰਾਹ ਤੇਰੇ. 

Tuesday, March 8, 2011

ਰੱਬ ਕੋਲੋਂ ਡਰ ਮਾਏ, ਰਹਿਮ ਕਰ ਮੇਰੇ ਤੇ,
ਐਡਾ ਕੀ ਪਹਾੜ ਬਣ, ਗਈ ਹਾਂ ਮੈਂ ਤੇਰੇ ਤੇ,
ਸੋਚ ਲਿਆ ਜਮਣ ਤੋਂ, ਪਹਿਲਾਂ ਮਰਵਾਉਣ ਲਈ,
ਚੱਲ ਪਈ ਏਂ ਕਾਹਤੋਂ ਮੈਨੂੰ, ਕੁਖ ਚੋਂ ਗਿਰਾਉਣ ਲਈ...........
 
ਲਾਵਾਂ ਦੀ ਔਲਾਦ ਹਾਂ ਮੈਂ, ਖੱਟੀ ਨਹੀਉਂ ਪਾਪ ਦੀ,
ਪਿਆਰ ਦੀ ਨਿਸ਼ਾਨੀ ਹਾਂ ਮੈਂ, ਤੇਰੇ ਨਾਲ ਬਾਪ ਦੀ,
ਫਿਰ ਵੀ ਕਿਉਂ ਸੋਚਿਆ ਇਹ, ਜ਼ੁਲਮ ਕਮਾਉਣ ਲਈ,
ਚੱਲ ਪਈ ਏਂ ............................
ਕਤਲ ਕਰਾਕੇ  ਮੇਰਾ, ਤੈਨੂੰ ਕੀ ਥਿਉਣਾ ਏ ,
ਇਹ ਕੀ ਯਕੀਨ ਅੱਗੇ, ਪੁੱਤਰ  ਹੀ ਆਉਣਾ ਏ,
ਕਿੰਨੀਆਂ ਕੁ ਮਾਰੇਂਗੀ ਤੂੰ, ਪੁੱਤਰ ਖਿਡਾਉਣ ਲਈ.
ਚੱਲ ਪਈ ਏਂ .......................
ਛੱਡ ਦੀੰ ਯਤੀਮਖਾਨੇ, ਜਮਣ ਤੋਂ ਬਾਅਦ ਨੀ,
ਪਾ ਲਏਗਾ ਕੋਈ ਗੋਦ ਮੈਨੂੰ, ਆਪੇ ਬੇਔਲਾਦ ਨੀ,  
ਤਰਸਣ ਲੋਕੀਂ ਰੋਂਦੇ, ਬਾਲਾਂ ਨੂੰ  ਵਿਰਾਉਣ ਲਈ.
ਚੱਲ ਪਈ ਏਂ ........................................
ਆਪਣੇ ਨਸੀਬ ਧੀਆਂ, ਨਾਲ ਲੈਕੇ ਆਉਂਦੀਆਂ ,
ਮਾਪਿਆਂ ਦੇ ਦੁਖੜੇ ਤਾਂ, ਧੀਆਂ ਹੀ ਵੰਡਾਉਦੀਆਂ  ,
ਚਾਹਲ ਜਿਹੇ ਜਮਦੇ ਨੇ, ਮਾਪਿਆਂ ਨੂੰ ਸਤਾਉਣ ਲਈ.
ਚੱਲ ਪਈ ਏਂ ਕਾਹਤੋਂ .................    
ਰੱਬ ਕੋਲੋਂ ਡਰ ਮਾਏ, ਰਹਿਮ ਕਰ ਮੇਰੇ ਤੇ,
ਐਡਾ ਕੀ ਪਹਾੜ ਬਣ, ਗਈ ਹਾਂ ਮੈਂ ਤੇਰੇ ਤੇ,
ਸੋਚ ਲਿਆ ਜਮਣ ਤੋਂ, ਪਹਿਲਾਂ ਮਰਵਾਉਣ ਲਈ,
ਚੱਲ ਪਈ ਏਂ ਕਾਹਤੋਂ ਮੈਨੂੰ, ਪੇਟ ਚੋਂ ਗਿਰਾਉਣ ਲਈ...........
 
ਲਾਵਾਂ ਦੀ ਔਲਾਦ ਹਾਂ ਮੈਂ, ਖੱਟੀ ਨਹੀਉਂ ਪਾਪ ਦੀ,
ਪਿਆਰ ਦੀ ਨਿਸ਼ਾਨੀ ਹਾਂ ਮੈਂ, ਤੇਰੇ ਨਾਲ ਬਾਪ ਦੀ,
ਫਿਰ ਵੀ ਕਿਉਂ ਸੋਚਿਆ ਇਹ, ਜ਼ੁਲਮ ਕਮਾਉਣ ਲਈ,
ਚੱਲ ਪਈ ਏਂ ............................
ਕਤਲ ਕਰਾਕੇ  ਮੇਰਾ, ਤੈਨੂੰ ਕੀ ਥਿਉਣਾ ਏ ,
ਇਹ ਕੀ ਯਕੀਨ ਅੱਗੇ, ਪੁੱਤਰ  ਹੀ ਆਉਣਾ ਏ,
ਕਿੰਨੀਆਂ ਕੁ ਮਾਰੇਂਗੀ ਤੂੰ, ਪੁੱਤਰ ਖਿਡਾਉਣ ਲਈ.
ਚੱਲ ਪਈ ਏਂ .......................
ਛੱਡ ਦੀੰ ਯਤੀਮਖਾਨੇ, ਜਮਣ ਤੋਂ ਬਾਅਦ ਨੀ,
ਪਾ ਲਏਗਾ ਕੋਈ ਗੋਦ ਮੈਨੂੰ, ਆਪੇ ਬੇਔਲਾਦ ਨੀ,  
ਤਰਸਣ ਲੋਕੀਂ ਰੋਂਦੇ, ਬਾਲਾਂ ਨੂੰ  ਵਿਰਾਉਣ ਲਈ.
ਚੱਲ ਪਈ ਏਂ ........................................
ਆਪਣੇ ਨਸੀਬ ਧੀਆਂ, ਨਾਲ ਲੈਕੇ ਆਉਂਦੀਆਂ ,
ਮਾਪਿਆਂ ਦੇ ਦੁਖੜੇ ਤਾਂ, ਧੀਆਂ ਹੀ ਵੰਡਾਉਦੀਆਂ  ,
ਚਾਹਲ ਜਿਹੇ ਜਮਦੇ ਨੇ, ਮਾਪਿਆਂ ਨੂੰ ਸਤਾਉਣ ਲਈ.
ਚੱਲ ਪਈ ਏਂ ਕਾਹਤੋਂ .................    

Thursday, March 3, 2011

ਛੇੜੋ ਨਾ ਕੋਈ ਉਸਦੇ ਸ਼ਬਾਬ ਦੀਆਂ ਗੱਲਾਂ ਨੂੰ,
ਹੋਠਾਂ ਨਾਲੋਂ ਵਿਛੜੀ ਸ਼ਰਾਬ ਦੀਆਂ ਗੱਲਾਂ ਨੂੰ.
ਦਰਦਾਂ ਤੋਂ ਬਿਨਾ ਕੁਛ ਮਿਲਣਾ ਨਹੀਂ ਛੇੜਕੇ ,
ਸਾਹਾਂ ਵਿੱਚ ਮਹਿਕਦੇ ਗੁਲਾਬ ਦੀਆਂ ਗੱਲਾਂ ਨੂੰ.
ਵਗ ਪਵੇ ਖੂਨ ਮੇਰੇ ਰਾਜ਼ੀ ਹੋਏ ਫੱਟਾਂ ਚੋਂ,
ਯਾਦ ਕਰਾਂ ਜਦੋਂ ਮੈਂ ਜਨਾਬ ਦੀਆਂ ਗੱਲਾਂ ਨੂੰ.
ਹੁਣ ਨਹੀਂ ਤਮੰਨਾ ਰਹੀ ਫੋਲਣੇ  ਦੀ ਦੋਸਤੋ,
ਬੰਦ ਹੋਏ ਖਾਤੇ ਤੇ ਹਿਸਾਬ ਦੀਆਂ ਗੱਲਾਂ ਨੂੰ.
ਕਰਾਂ ਕਿਉਂ ਮੈਂ ਚਾਹਲ ਜੀਹਨੇ ਖਾ ਲਈ ਮੇਰੀ ਜ਼ਿੰਦਗੀ,
ਜੋਬਨ ਚ ਆਏ ਕਿਸੇ ਖ਼ਾਬ ਦੀਆਂ ਗੱਲਾਂ ਨੂੰ.

Wednesday, March 2, 2011

ਰਾਤੀਂ ਪੀ ਲਈ ਮੈਂ ਬਹੁਤੀ , ਹੋ ਗਈ ਮੇਰੇ ਤੋਂ ਨਾਦਾਨੀ,
ਨਸ਼ੇ ਵਿੱਚ ਮੈਂ ਗੁਆ ਲਈ, ਤੇਰੇ ਪਿਆਰ ਦੀ ਨਿਸ਼ਾਨੀ,
ਨੀ ਮੈਂ ਸਾੜ ਬੈਠਾ ਤੇਰੇ ਸਾਰੇ ਖ਼ਤ ਸੋਹਣੀਏ ,
ਦਿੱਤੀ ਨਸ਼ੇ ਨੇ ਸੀ ਮਾਰ ਮੇਰੀ ਮੱਤ ਸੋਹਣੀਏ .
ਤੇਰਾ ਖਿਆਲ ਆਇਆ ਖੋਲ੍ਹੀ ਤੇਰੇ ਖਤਾਂ ਦੀ ਪਟਾਰੀ ,
ਬੜੇ ਧਿਆਨ ਨਾਲ ਪੜ੍ਹੇ ਤੇਰੇ ਖ਼ਤ ਵਾਰੀ ਵਾਰੀ,
ਪੜ੍ਹੇ ਸ਼ਿਕਵੇ, ਸ਼ਕਾਇਤਾਂ, ਤੇਰੀ ਹਠ ਸੋਹਣੀਏ. ਦਿੱਤੀ ਨਸ਼ੇ ਨੇ ........
ਕਿਤੇ ਜ਼ਿਕਰ ਮੁਹੱਬਤਾਂ, ਤੇ ਸੋਹਲੇ ਪਿਆਰ ਦੇ,
ਖੁਦਕਸ਼ੀ ਦਾ ਡਰਾਵਾ, ਕਿਤੇ ਗਿਲੇ ਯਾਰ ਦੇ,
ਕਿਤੇ ਗੁੱਸੇ ਵਿੱਚ ਚੁੱਕੀ ਸੀ ਤੂੰ ਅੱਤ ਸੋਹਣੀਏ. ਦਿੱਤੀ ਨਸ਼ੇ ਨੇ.......
ਰੋਂਦਾ ਰਿਹਾ ਸਾਰੀ ਰਾਤ ਹੱਥੀਂ ਕਰ ਕੇ ਇਹ ਭਾਣਾ,
ਨਾਲ ਹੰਝੂਆਂ ਦੇ ਗਿੱਲਾ ਮੇਰਾ ਹੋ ਗਿਆ ਸਿਰਹਾਣਾ,
ਅੱਖਾਂ ਪਾੜ ਪਾੜ ਵੇਹਂਦਾ ਰਿਹਾ ਛੱਤ ਸੋਹਣੀਏ. ਦਿੱਤੀ ਨਸ਼ੇ ਨੇ...........
ਮੈਨੂੰ ਰੱਬ ਤੋਂ ਸੀ ਵੱਧ ਤੇਰੇ ਖਤਾਂ ਦਾ ਸਹਾਰਾ,
ਹੁਣ ਲਗਦਾ ਏ ਚਾਹਲ ਕਿਵੇਂ ਹੋਵੇਗਾ ਗੁਜ਼ਾਰਾ,
ਹੁਣ ਰੁਕਣਾ ਨਹੀਂ ਜ਼ਖਮਾਂ ਚੋਂ ਰੱਤ ਸੋਹਣੀਏ. ਦਿੱਤੀ ਨਸ਼ੇ ਨੇ ਸੀ ਮਾਰ ......  

Tuesday, March 1, 2011

ਪਿਆਰ ਤੇਰੇ ਦੀ ਕਬਰ ਖੋਦਾ ਕੇ ਅੱਜ ਛਾਤੀ ਦੇ ਗਭੇ,
ਰੋ ਰੋ ਕੇ ਅਰਮਾਨ ਮੈਂ ਦਿਲ ਦੇ ਵਿਚ ਸੀਨੇ ਦੇ ਦੱਬੇ.
ਦਿਲ ਦੇ ਰੀਠੇ ਭੰਨ ਕੇ ਨਿਤ ਹੀ ਹੰਝੂਆਂ ਵਿਚ ਉਬਾਲੇ,
ਫਿਰ ਵੀ ਚੰਦਰੇ ਲਥ ਨਾ ਪਾਏ, ਇਸ਼ਕ਼  ਤੇਰੇ ਦੇ ਧੱਬੇ.
ਲੱਗ ਨਾ ਜਾਵੇ ਠੋਕਰ ਤੈਨੂੰ  ਮੱਸਿਆ ਰਾਤ ਹਨੇਰੀ,
ਰਾਹ ਤੇਰੇ ਵਿਚ ਭਰ ਭਰ ਸੁੱਟੇ , ਮੈਂ ਚਾਨਣ ਦੇ ਥੱਬੇ.
ਇੱਕ ਹੱਥ  ਲੱਡੂ ਇੱਕ ਹੱਥ  ਮੇਰੇ ਦਾਣੇ ਭਠ ਭੁਨਾਏ,
ਤੇਰੇ ਮੂੰਹ  ਵਿਚ ਖਿੱਲਾਂ ਪਾਈਆਂ , ਰੋਡ ਅਸਾਂ ਨੇ ਚਬੇ  .
ਉਡ ਗਈ ਏ ਮਹਿਕ ਉਮਰ ਦੀ ਜੋਬਨ ਵੀ ਮੁਰਝਾਇਆ,
ਫਿਰ ਵੀ ਅੱਜ ਤਕ ਆਉਂਦੇ ਚਾਹਲ, ਖਿਆਲ ਇਸ਼ਕ਼ ਦੇ ਕਬੇ 
ਉੱਪਰੋਂ ਦੀ ਲੰਘ ਗਏ ਮੁਹੱਬਤਾਂ ਦੇ ਕਾਫਲੇ, ਥੱਲਿਓਂ  ਦੀ ਲੰਘ ਗਿਆ ਨੀਰ.
ਅਸੀਂ ਰਹੇ ਹਾਣੀਆਂ ਨਾਂ ਪਾਣੀਆਂ ਦੇ ਸੱਜਣਾ ਵੇ, ਪੁਲਾਂ ਜਿਹੀ ਸਾਡੀ ਤਕਦੀਰ.

Friday, February 25, 2011

ਚਿਰਾਂ ਤੋਂ ਹੀ ਸੋਚ ਮੇਰੀ ਗ਼ਮਾਂ ਦੀ ਗੁਲਾਮ ਏ,
ਹਰ ਪਲ ਜ਼ਿੰਦਗੀ ਦਾ ਲਗਦਾ ਹਰਾਮ ਏ .
ਜ਼ਹਿਰ ਦਾ ਪਿਆਸਾ ਇਹ ਸੋਚ  ਕੇ ਮੈਂ ਡੋਹਲਿਆ,
ਕਾਇਰਤਾ ਦਾ ਐਵੇਂ ਲੱਗ ਜਾਣਾ ਇਲ੍ਜ਼ਾਮ ਏ .
ਮੇਰੇ ਵੱਸ ਹੋਵੇ ਖਾਨਾ ਕਢ ਦਿਆਂ ਦਿਮਾਗ ਦਾ,
ਜੀਹਦੇ ਵਿੱਚ ਯਾਦ ਤੇਰੀ ਆਉਂਦੀ ਸੁਬ੍ਹਾ ਸ਼ਾਮ ਏ.
ਹੋਠਾਂ ਨੂੰ ਤਾਂ ਸੀ ਲੈਨਾਂ ਹੁਸਨ ਨੂੰ ਵੇਖ ਕੇ,
ਨਜ਼ਰ ਪਤਾ ਨਹੀਂ ਕਾਹਤੋਂ ਰਹਿੰਦੀ ਬੇ-ਲਗਾਮ ਏ .
ਕਰਾਂ ਕਿਓਂ ਯਕੀਨ ਤੇਰੇ ਸ਼ਹਿਰ ਦੇ ਕਾਨੂਨ ਤੇ,
ਕਾਤਿਲ ਤਾਂ ਮੇਰਾ ਘੁਮ ਰਿਹਾ ਸ਼ਰੇਆਮ ਏ.
ਕਰੇ ਇਨਸਾਫ਼ ਕਿਵੇਂ ਸਧਰਾਂ ਦੇ ਖੂਨ ਦਾ,
ਤੇਰੇ ਹੱਥਾਂ ਵਿੱਚ ਤੇਰੇ ਸ਼ਹਿਰ ਦਾ ਨਜ਼ਾਮ ਏ.
ਕੀਹਦੇ ਖ਼ਤ ਵਿੱਚ ਐਨੀ ਟੇਢੀ ਤਹਿਰੀਰ ਏ,
ਲਗਦਾ ਹੈ ਮੈਨੂੰ ਕਿਸੇ ਰਿੰਦ ਦਾ ਪੈਗ਼ਾਮ ਏ.
ਲਿਖ ਕੇ ਸਚਾਈ ਨਿੱਤ ਨਾਗਣ ਦੇ ਡੰਗਾਂ ਦੀ,
ਚਾਹਲ ਖੁਦ ਦੁਨੀਆਂ ਤੇ ਹੋਇਆ ਬਦਨਾਮ ਏ. 

Saturday, February 19, 2011

ਅੱਜ ਵੀ ਮੈਂ ਸੱਜਣਾ ਵੇ ਸ਼ਹਿਰ ਤੇਰੇ ਵੇਖ ਆਈ , ਸਾਡੇ ਉਹ ਮਿਲਾਪ ਵਾਲੀ ਥਾਂ ,
ਜਿੱਥੇ ਸੀ ਬਸੇਰਾ ਕਦੇ ਕੋਇਲਾਂ ਤੇ ਚਿੜੀਆਂ ਦਾ, ਅੱਜ ਉੱਥੇ ਬੋਲਦੇ ਸੀ ਕਾਂ.
ਲਾਲਚਾਂ ਦੀ ਲਾਟ ਤੇਰੇ ਦਿਲ ਵਿੱਚ  ਮਘੀ ਐਸੀ , ਸਾੜ ਦਿੱਤਾ ਪਿਆਰ ਦਾ ਗਰਾਂ ,
ਕਰ ਗਈ ਏ ਰਾਖ ਮੇਰੀ ਸਧਰਾਂ ਦੀ ਝੋਂਪੜੀ ਨੂੰ, ਛੱਡਿਆ ਨਾ ਉੱਕਾ ਹੀ ਨਿਸ਼ਾਂ.
ਲਈ ਮੈਂ ਉਜਾੜ ਤੇਰੇ ਚੱਕਰਾਂ ਚ ਜ਼ਿੰਦਗੀ ਵੇ, ਦੋਸ਼ ਭੈੜੇ ਲੇਖਾਂ ਨੂੰ ਦਿਆਂ,
ਵਿਓੰਤੇਨਾ ਮੈਂ ਭੁੱਲ ਗਈ ਆਉਣ ਵਾਲੀ ਫ਼ਜਰਾਂ ਨੂ , ਸੋਚ ਜਾਵੇ ਸਦਾ ਹੀ ਪਿਛਾਂ .
ਸਿਰ ਵਿੱਚ ਉੱਗ ਪਈ ਸਫੈਦੀ ਨਾਲ ਫਿਕਰਾਂ ਦੇ, ਛਿੱਦੀ ਹੋ ਗਈ ਜ਼ੁਲਫ਼ਾਂ ਦੀ ਛਾਂ .
ਠੋਕਰਾਂ ਦੀ ਹੱਦ ਹੁਣ ਟੱਪ ਗਈ ਏ ਆਪਣੇ ਮੈਂ, ਸਾਏ ਵਿੱਚ ਵੱਜ ਕੇ ਗਿਰਾਂ .
ਕੱਟ ਜਗਰਾਤੇ ਕਰਾਂ ਰੋਜ਼ ਹੀ ਇਬਾਦਤਾਂ ਵੇ, ਲੈ ਕੇ ਤੇਰਾ ਮਿੱਠਾ ਜਿਹਾ ਨਾਂ ,
ਕਾਲਜੇ ਦੇ ਪਿੰਡੇ ਉੱਤੇ ਫਟਣ ਤਰੇੜਾਂ ,ਜਦੋਂ ਹੌਕਾ ਤੇਰੇ ਨਾਮ ਦਾ ਭਰਾਂ.
ਗੁਮ  ਗਿਆ ਮੁਹਾਂਦਰਾ ਵੀ ਤੇਰੇ ਰੁਖਸਾਰ ਦਾ ਵੇ, ਖਾਬਾਂ ਵਿੱਚ ਢੂੰਡਦੀ ਫਿਰਾਂ ,
ਮਿਟ ਚੱਲੀ ਪੱਤਰਾਂ ਤੋਂ ਸੁਹਣੀ ਤਹਿਰੀਰ ਤੇਰੀ, ਵਾਸਤਾ ਈ ਲਿਖ ਦੇ ਨਵਾਂ .
ਗਰਭ ਗਿਰਾਵੇ ਤੇਰੀ ਯਾਦ ਆ ਕੇ ਪਲਕਾਂ ਦਾ , ਹੰਝੂਆਂ ਨੂੰ ਪੂੰਝਦੀ ਰਹਾਂ,
ਤੈਨੂੰ  ਜੇ ਭੁਲਾਇਆ ਹੋਵੇ ਦਿਲ ਦਿਆਂ ਟੁਕੜਿਆਂ ਨੇ, ਚਾਹਲ ਵਾਂਗੂੰ ਰਿਝ ਕੇ ਮਰਾਂ.................
ਤੈਨੂੰ ਦਿਲੋਂ ਭੁਲਾਵਣ ਦੇ ਲਈ , ਰਾਤੀਂ ਕਸਮ ਉਠਾਈ ਫਿਰ,
ਪਹਿਰ ਦੇ ਤੜਕੇ ਯਾਦ ਤੇਰੀ ਨੇ , ਮੇਰੀ ਕਸਮ ਤੋੜਾਈ ਫਿਰ.
ਬੇ-ਹੋਸ਼ੀ ਵਿੱਚ ਪੀਂਦੇ ਪੀਂਦੇ , ਜੋ ਬੋਤਲ ਵਿਚ ਬਚ ਗਈ ਸੀ,
ਖਿਆਲ ਤੇਰਾ ਜਦ ਆਇਆ ਮੈਨੂੰ, ਪਾਣੀ ਬਾਝ ਲੰਘਾਈ ਫਿਰ.
ਯਾਦ ਇਸ਼ਕ਼ ਦੀ ਤੇਰੇ ਵਾਕਣ, ਆਦਿਤ ਤੋਂ ਮਜ਼ਬੂਰ ਬੜੀ,
ਅੱਖ ਖੁੱਲ੍ਹਣ ਦੇ ਨਾਲ ਹੀ  ਉਸਨੇ, ਆ ਕੇ ਹਠ ਪੁਗਾਈ ਫਿਰ.
ਵਿੱਚ ਚਮਨ ਦੇ ਬੁੱਲਾ ਵਾ ਦਾ,  ਗੁਲ ਦੀ ਟਹਿਣੀ ਛੇੜ ਗਿਆ,
ਫੁੱਲ ਲਹਿਰਾਉਂਦਾ ਵੇਖ ਕੇ ਆਈ , ਯਾਦ ਤੇਰੀ ਅੰਗੜਾਈ ਫਿਰ.
ਭਟਕ ਰਹੀ ਇਸ ਰੂਹ ਦਾ ਵਾਰਿਸ , ਜੇ ਦੁਨੀਆ ਵਿਚ ਕੋਈ ਨਹੀਂ.
ਕਿਉਂ ਅੱਖੀਆਂ ਨੇ ਰੋ ਰੋ ਚਾਹਲ, ਕਿਸ ਲਈ ਉਮਰ ਗਵਾਈ ਫਿਰ.

Friday, February 18, 2011

ਹੁਣੇ ਹੀ ਮੁਹੱਬਤਾਂ ਦੀ ਯਾਦ ਦਿਲਜਾਨੀਆਂ  ਵੇ,  ਦਿਲ ਦੇ ਆ ਵਿਹੜੇ ਚ ਵੜੀ,
ਟੁੱਟ ਗਈਆਂ ਵੱਟਾਂ ਮੇਰੇ ਗਮਾਂ ਵਾਲੇ ਖੇਤ ਦੀਆਂ , ਨੈਣਾਂ ਵਿਚ ਲੱਗ ਗਈ ਝੜੀ.
ਵਗੇ ਪਰਨਾਲਾ ਮੇਰੇ ਜ਼ਖਮਾਂ ਚੋਂ ਖੂਨ ਦਾ ਵੇ, ਪੱਟੀਆਂ ਵੀ ਜਾਂਦੀਆਂ ਹ੍ੜ੍ਹੀ,
ਜਾਗ ਪਈਆਂ ਚੀਸਾਂ, ਇੰਜ ਲਗਦਾ ਏ ਜਿਵੇਂ ਕੋਈ, ਸੱਪਣੀ ਆ ਸੀਨੇ ਤੇ ਲੜੀ .
ਚਾੜ੍ਹ ਲਿਆ ਆਂਦਰਾਂ ਨੂੰ  ਵਟ ਤੇਰੇ ਹਿਜਰਾਂ ਨੇ, ਬੈਠੇ ਮੇਰਾ ਕਾਲਜਾ ਫੜੀ ,
ਲੈ ਗਈ ਏ ਖਰੂੰਡ ਮੇਰੇ ਤਨ ਦੀਆਂ ਨਾੜਾਂ ਨੂੰ  ਵੀ, ਬਿਰਹੋਂ ਦੀ ਚੰਦਰੀ ਘੜੀ. 
ਉਠਦਾ ਏ ਧੂਆਂ ਮੇਰੀ ਸਧਰਾਂ ਦੀ ਕੁੱਖ ਵਿਚੋਂ,  ਚਿਖਾ ਵਾਂਗ ਜਾਣ ਇਹ ਸੜੀ,
ਇੱਕ ਵੀ ਨਾ ਚੀਖ ਮਾਰਾਂ ਦੁਨੀਆਂ ਤੋਂ ਡਰਦੀ ਮੈਂ, ਮਾਰ ਭਾਵੇਂ ਪੈਂਦੀ ਏ ਕੜੀ.
ਦਿਲ ਤੇ ਦਿਮਾਗ ਨੂੰ ਇਹ ਤਾਪ ਤੇਰੀ ਆਸ਼ਕੀ ਦਾ, ਦਿਨੋਂ ਦਿਨ ਜਾਂਦਾ ਏ ਚੜ੍ਹੀ ,
ਇੱਕ ਪਲ ਮਿਲਿਆ ਨਾ ਆਰਾਮ  ਮੇਰੇ ਲੇਫ਼ ਨੂੰ  ਵੀ , ਲੱਖ ਖਾ ਲਈ ਬੂਟੀ ਤੇ ਜੜ੍ਹੀ .
ਸਧਰਾਂ ਦੇ ਵਿਹੜੇ ਅੱਜ ਸੱਥਰ ਵਿਛਾ ਕੇ ਤੇਰੀ, ਇੱਕ ਇੱਕ ਚਿੱਠੀ ਮੈਂ ਪੜ੍ਹੀ ,
ਕਿਤੇ ਤਾਂ ਤੂੰ ਗੁੰਦਿਆ ਪਿਆਰ ਸੋਹਣੇ ਲਫਜ਼ਾਂ ਚ, ਕਿਤੇ ਤੂੰ ਦਿਖਾਈ ਸੀ ਤੜੀ.
ਇੱਕ ਵਾਰੀ ਫਿਰ ਤੈਨੂੰ  ਰੱਜ ਰੱਜ ਵੇਖਣੇ ਦੀ, ਤਾਂਘ ਮੈਨੂੰ ਰਹਿੰਦੀ ਹੈ ਬੜੀ,
ਲਿਖਦੇ ਨਸੀਬਾਂ ਵਾਲੇ ਫਟੇ ਹੋਏ ਕਾਗਜ਼ਾਂ ਤੇ , ਵਸਲਾਂ ਦੀ ਮਹਿਕਦੀ ਘੜੀ.
ਹੌਕਿਆਂ ਦੇ ਨਾਲ ਮੈਂ ਖਰਾਦ ਲਈਆਂ ਹੱਡੀਆਂ ਵੇ, ਹਾਦਸਿਆਂ ਦੀ ਭੱਠੀ ਚ ਰੜ੍ਹੀ,
ਚਾਹਲ ਵਾਂਗੂੰ ਜਾਪਦਾ ਏ ਸੁੰਨਾ ਸੰਸਾਰ ਮੈਨੂੰ, ਜਿਵੇਂ ਕਿਸੇ ਔਤ ਦੀ ਮੜ੍ਹੀ.

Thursday, February 17, 2011

ਨਿਰਣੇ ਕਲੇਜੇ ਫਿਰ ਯਾਦ ਤੇਰੀ ਆ ਕੇ ਗਈ , ਅੱਖੀਆਂ ਦੇ ਬੂਹਿਆਂ ਤੇ ਖਲੋ,
ਖੂਬ ਵਿਰਲਾਪ ਕੀਤਾ ਅੱਜ ਵੀ ਮੁਹੱਬਤਾਂ ਨੇ, ਸਧਰਾਂ ਨੂੰ ਵੈਣਾ ਚ ਪਰੋ .
ਕੂਲੇ ਕੂਲੇ ਪਰ ਲਏ  ਹਿਜਰੇ ਦੀ ਗਿਰਝਾਂ ਨੇ , ਇਸ਼ਕ਼ ਪੰਖੇਰੂਆਂ ਤੋਂ ਖੋਹ,
ਬੇੜੀਆਂ ਦੀ ਪਾਯਲ ਨੂੜੇ ਪੌਂਚੇ ਵੀ ਵਿਛੋੜਿਆਂ ਨੇ , ਕੁੰਜੀ ਦਿੱਤੀ ਸਾਗਰਾਂ ਚ ਖੋ.
ਚੀਸਾਂ ਭਰਿਆ ਨਿੱਤ ਕੋਈ ਨਵਾਂ ਟਿੱਡੀ ਦਲ ਆ ਕੇ , ਜਾਵੇ ਸਾਡੇ ਵਾਗਲੇ ਖਲੋ ,
ਰੰਡੀਆਂ ਦੇ ਕੋਠੇ ਜਿਵੇਂ ਆਵਾਜਾਈ ਵਧੇ, ਜਦੋਂ ਆਵੇ ਕੋਈ ਨਵੀਂ ਖੁਸ਼ਬੋ.
ਪਿਆਰ ਸਾਡਾ ਖਾ ਲਿਆ ਭੈੜੀ ਲਾਲਚਾਂ ਦੀ ਸੁੱਸਰੀ  ਨੇ, ਸਿੱਕਿਆਂ ਦੇ ਨਾਲ ਕੀਤਾ ਮੋਹ,
ਬਿਨ ਸੇਹਰੇ ਲੋਭੀਆਂ ਨੇ ਢੁੱਕੇ ਅਰਮਾਨ ਸਾਡੇ , ਲਾਵਾਂ ਲੀਆਂ ਸਾਰੀਆਂ ਹੀ ਦੋ.
ਸਾਂਵਲੇ ਜਿਹੇ ਰੰਗ ਤੇਰੇ ਨੋਚ ਲਈ ਜੁਆਨੀ ਮੇਰੀ, ਤੇਰੇ ਕੋਲੋਂ ਕਾਹਦਾ ਏ ਲੁਕੋ ,
ਅੰਬਰਾਂ ਤੋਂ ਲੰਮੀ ਵਾਟ ਸੁੱਚੀਆਂ ਮੁਹੱਬਤਾਂ ਦੀ, ਤੁਸਾਂ ਨਾ ਨਬੇੜੀ ਚੰਦ ਕੋਹ.
ਦਿਲ ਦੀ ਉਮੰਗ ਇੱਕੋ ਤੇਰਾ ਹੀ ਦੀਦਾਰ ਸੁਹਣਾ , ਹੋਰ ਕਿਸੇ ਚੀਜ਼ ਦਾ ਨਾ ਮੋਹ,
ਵਿਚ ਜਿਉਂ ਤਪੱਸਿਆ ਦੇ ਮੰਗੇ ਕੋਈ ਸੂਰਦਾਸ , ਰੱਬ ਕੋਲੋਂ ਨੈਣਾਂ ਵਾਲੀ ਲੋ.
ਮਾਜ਼ੀ ਦੀ ਸੁਹਾਵਣੀ ਜਿਹੀ ਘੜੀਆਂ ਨੂ ਯਾਦ ਕਰ, ਕਾਲਜੇ ਚ ਪੈਂਦੇ ਰਹਿਣ ਖੋਹ ,
ਸਾਡੇ ਤਾਂ ਨਸੀਬ ਲਿਖੇ ਕਚਡੀ ਜਿਹੀ ਸਿਆਹੀ ਨਾਲ , ਗਏ ਉਹ ਤਰੇਲੀਆਂ ਚ ਧੋ.
ਦੱਸ ਕੋਈ ਨਿਰਾਲਾ ਜਿਹਾ ਉਪਾਵ ਖੁਦਕਸ਼ੀ ਵਾਲਾ , ਹੋਰ ਨਹੀਂ ਹੁੰਦਾ ਸਾਥੋਂ ਰੋ,
ਚਾਹਲ ਦੇ ਉਜਾੜ ਟੁਰੀ ਵਸਦੇ ਹੋਏ ਢਾਰਿਆਂ ਨੂੰ, ਆਪ ਗਈ ਏਂ ਮਹਿਲਾਂ ਵਾਲੀ ਹੋ.

Wednesday, February 16, 2011

na tod muhabbatan kachchian

 ਨਾ ਤੋੜ ਮੁਹੱਬਤਾਂ ਕੱਚੀਆਂ , ਨਾ ਛੱਡ ਵਿਚਕਾਰ ਕੁੜੇ,
ਨਾ ਕਰ ਉਮਰਾਂ ਲਈ ਰੋਗੀ, ਨਾ ਬਿਨ ਆਈ ਮਾਰ ਕੁੜੇ.
ਸਾਡੇ ਇਸ਼ਕ਼ ਪਰਿੰਦੇ ਹੁਣ ਅੜੀਏ, ਵਸਲਾਂ ਦਾ ਚੋਗਾ ਮੰਗਦੇ ਨੇ,
ਬਿਰਹਾ ਦੇ ਪਲ ਤਾਂ ਇਨ੍ਹਾਂ ਲਈ, ਕਈ ਸਦੀਆਂ ਵਾਂਗੂੰ ਲੰਘਦੇ ਨੇ,
ਹੋ ਗੋਦ ਤੇਰੀ ਦੇ ਆਦੀ ਗਏ, ਨਹੀਂ ਜੀ ਸਕਦੇ ਬਿਨ ਪਿਆਰ ਕੁੜੇ...........ਨਾ ਕਰ ਉਮਰਾਂ......
ਅਸੀਂ ਵਡਭਾਗੀ  ਹਾਂ ਜੋ ਸਾਡੇ, ਘਰ ਇਸ਼ਕ਼ ਪਰਾਹੁਣਾ ਆਇਆ ਏ,
ਹੰਝੂਆਂ ਦੀ ਸੇਗਲ ਸੁਕਦੀ ਨਹੀਂ, ਜੀਹਨੇ ਦਰ ਤੋਂ ਇਹ ਠੁਕਰਾਇਆ ਏ,
ਕਰ ਯਾਦ ਸੁਹਾਣੀ ਘੜੀਆਂ ਨੂੰ , ਉਹ ਰੋਵਣ ਧਾਹਾਂ ਮਾਰ ਕੁੜੇ,......... ਨਾ ਕਰ ਉਮਰਾਂ ..........
ਜਿਉਂ ਸ਼ੱਕਰ ਦੁਧ ਵਿਚ ਘੁਲ ਜਾਵੇ, ਅਸੀਂ ਪਿਆਰ ਤੇਰੇ ਵਿੱਚ ਘੁਲ ਗਏ ਹਾਂ,
ਜ਼ਿੰਦਗੀ ਦੇ ਸੁੰਨੇ ਰਾਹਵਾਂ ਵਿੱਚ , ਅਸੀਂ ਕੱਲੇ ਤੁਰਨਾ ਭੁੱਲ ਗਏ ਹਾਂ,
ਇੱਕ ਤੈਨੂੰ ਸੀਨੇ ਲਾਇਆ ਏ, ਕਰ ਪਾਸੇ ਕੁੱਲ ਸੰਸਾਰ ਕੁੜੇ.... ਨਾ ਕਰ ਉਮਰਾਂ .........
ਨਾ ਗੱਲ ਗੈਰ ਦੀ ਸੁਣਿਆ ਕਰ , ਨਾ ਫੇਰ ਚਾਹਲ ਤੋਂ ਮੂੰਹ ਅੜੀਏ ,
ਮੇਰਾ ਪਿਆਰ ਤੂੰ ਪਹਿਲ ਪਲੇਠੀ ਦਾ, ਤੇ ਪਿਆਰ ਅਖੀਰੀ ਵੀ ਤੂੰ ਅੜੀਏ,
ਅਸਾਂ ਇੱਕ ਦੂਜੇ ਦੇ ਵੰਡ ਲੈਣੇ , ਸਭ ਦੁਖ ਸੁਖ ਬਣ ਗਮਖਾਰ ਕੁੜੇ..........ਨਾ ਕਰ ਉਮਰਾਂ ...... 
 ਨਾ ਤੋੜ ਮੁਹੱਬਤਾਂ ਕੱਚੀਆਂ , ਨਾ ਛੱਡ ਵਿਚਕਾਰ ਕੁੜੇ,
ਨਾ ਕਰ ਉਮਰਾਂ ਲਈ ਰੋਗੀ, ਨਾ ਬਿਨ ਆਈ ਮਾਰ ਕੁੜੇ.
ਸਾਡੇ ਇਸ਼ਕ਼ ਪਰਿੰਦੇ ਹੁਣ ਅੜੀਏ, ਵਸਲਾਂ ਦਾ ਚੋਗਾ ਮੰਗਦੇ ਨੇ,
ਬਿਰਹਾ ਦੇ ਪਾਲ ਤਾਂ ਇਨ੍ਹਾਂ ਲਈ, ਕਈ ਸਦੀਆਂ ਵਾਂਗੂੰ ਲੰਘਦੇ ਨੇ,
ਹੋ ਗੋਦ ਤੇਰੀ ਦੇ ਆਦੀ ਗਏ, ਨਹੀਂ ਜੀ ਸਕਦੇ ਬਿਨ ਪਿਆਰ ਕੁੜੇ...........ਨਾ ਕਰ ਉਮਰਾਂ......
ਅਸੀਂ ਵਡਭਾਗੀ  ਹਾਂ ਜੋ ਸਾਡੇ, ਘਰ ਇਸ਼ਕ਼ ਪਰਾਹੁਣਾ ਆਇਆ ਏ,
ਹੰਝੂਆਂ ਦੀ ਸੇਗਲ ਸੁਕਦੀ ਨਹੀਂ, ਜੀਹਨੇ ਦਰ ਤੋਂ ਇਹ ਠੁਕਰਾਇਆ ਏ,
ਕਰ ਯਾਦ ਸੁਹਾਣੀ ਘੜੀਆਂ ਨੂੰ , ਉਹ ਰੋਵਣ ਧਾਹਾਂ ਮਾਰ ਕੁੜੇ,......... ਨਾ ਕਰ ਉਮਰਾਂ ..........
ਜਿਉਂ ਸ਼ੱਕਰ ਦੁਧ ਵਿਚ ਘੁਲ ਜਾਵੇ, ਅਸੀਂ ਪਿਆਰ ਤੇਰੇ ਵਿੱਚ ਘੁਲ ਗਏ ਹਾਂ,
ਜ਼ਿੰਦਗੀ ਦੇ ਸੁੰਨੇ ਰਾਹਵਾਂ ਵਿੱਚ , ਅਸੀਂ ਕੱਲੇ ਤੁਰਨਾ ਭੁੱਲ ਗਏ ਹਾਂ,
ਇੱਕ ਤੈਨੂੰ ਸੀਨੇ ਲਾਇਆ ਏ, ਕਰ ਪਾਸੇ ਕੁੱਲ ਸੰਸਾਰ ਕੁੜੇ.... ਨਾ ਕਰ ਉਮਰਾਂ .........
ਨਾ ਗੱਲ ਗੈਰ ਦੀ ਸੁਣਿਆ ਕਰ , ਨਾ ਫੇਰ ਚਾਹਲ ਤੋਂ ਮੂੰਹ ਅੜੀਏ ,
ਮੇਰਾ ਪਿਆਰ ਤੂੰ ਪਹਿਲ ਪਲੇਠੀ ਦਾ, ਤੇ ਪਿਆਰ ਅਖੀਰੀ ਵੀ ਤੂੰ ਅੜੀਏ,
ਅਸਾਂ ਇੱਕ ਦੂਜੇ ਦੇ ਵੰਡ ਲੈਣੇ , ਸਭ ਦੁਖ ਸੁਖ ਬਣ ਗਮਖਾਰ ਕੁੜੇ..........ਨਾ ਕਰ ਉਮਰਾਂ ...... 
ਅੱਜ ਮਿਲਾਵਟ ਨਾ ਕਰ ਸਾਕੀ, ਬਿਨ ਪਾਣੀ ਤੋਂ ਆਉਣ ਦੇ.
ਅੱਜ ਤੁਰ ਗਿਆ ਮੇਰਾ ਦਿਲਬਰ ਸਾਕੀ, ਬਿਨ ਪਾਣੀ ਤੋਂ ਆਉਣ ਦੇ.
ਦਿਲ ਦੇ ਵੇਹੜੇ ਕਿਆਮਤ ਨਚਦੀ, ਅੱਜ ਮੈਂ ਅੱਖੀਂ ਵੇਖ ਲਈ, 
ਮੌਤ ਦਾ ਹੁਣ ਨਾ ਕੋਈ ਡਰ ਸਾਕੀ, ਬਿਨ ਪਾਣੀ ਤੋਂ ਆਉਣ ਦੇ.
ਸ਼ਹਿਰ ਦੇ ਲੋਕਾਂ ਗੱਲ ਸੁਣੀ ਜਦ , ਅੱਜ ਮੇਰੀ ਰੁਸਵਾਈ ਦੀ,
ਖੁਸ਼ੀ ਮਨਾਈ ਘਰ ਘਰ ਸਾਕੀ, ਬਿਨ ਪਾਣੀ ਤੋਂ ਆਉਣ ਦੇ.
ਜਾਮ ਤੇ ਜਾਮ ਪਿਲਾ ਦੇ ਸਾਕੀ , ਫਿਰ ਸ਼ਾਇਦ ਨਾ ਆ ਹੋਵੇ ,
ਮੁੜ ਮੈਖਾਨੇ ਦੇ ਦਰ ਸਾਕੀ , ਬਿਨ ਪਾਣੀ ਤੋਂ ਆਉਣ ਦੇ.
ਮੈਖਾਨਾ ਅੱਜ ਬੰਦ ਕਰੀਂ ਨਾ , ਇਹ ਚਾਹਲ ਦੀ ਖਾਹਿਸ਼ ਹੈ,
ਅੱਜ ਇਹ ਦੁੱਖੜੇ ਲੈ ਜਰ ਸਾਕੀ, ਬਿਨ ਪਾਣੀ ਤੋਂ ਆਉਣ ਦੇ.
ਪਿਆਰ ਤੇਰਾ ਜਦ ਜ਼ਿੰਦਗੀ ਤੇ ਕਹਿਰ ਬਣ ਗਿਆ,
ਸਾਦੇ ਜਿਹੇ ਇਨਸਾਨ ਤੋਂ ਮੈਂ , ਸ਼ਾਇਰ ਬਣ ਗਿਆ.
ਗੁਲਸ਼ਨ ਦੇ ਨਾਲ ਰੁੱਸ ਕੇ , ਬਹਾਰ ਜਦ ਤੁਰੀ,
ਸ਼ਬਨਮ ਦਾ ਇੱਕ ਇੱਕ ਤੁਪਕਾ ਵੀ ਜ਼ਹਿਰ ਬਣ ਗਿਆ.
ਮਿਲਿਆ ਸੀ ਨਿੱਤ ਜੋ ਮਿਧ ਕੇ ,ਰਾਤਾਂ ਦੀਆਂ ਕਾਲਖਾਂ ,
ਦਿਨ ਦਿਹਾੜੇ ਵੀ ਅੱਜ ਉਹ , ਕਾਇਰ ਬਣ ਗਿਆ .
ਨਿੱਬੜ ਲੈਣਾ ਸੀ ਚਾਹਲ ਮੈਂ , ਇਕੱਲਿਆਂ ਰਕੀਬ ਨੂੰ,
ਕੀ ਕਰਾਂ ਜਦ ਦੁਸ਼ਮਨ ਹੀ ਸਾਰਾ , ਸ਼ਹਿਰ ਬਣ ਗਿਆ.
ਪਿਆਰ ਤੇਰਾ ਜਦ ਜ਼ਿੰਦਗੀ ਤੇ ਕਹਿਰ ਬਣ ਗਿਆ,
ਸਾਦੇ ਜਿਹੇ ਇਨਸਾਨ ਤੋਂ ਮੈਂ , ਸ਼ਾਇਰ ਬਣ ਗਿਆ.
ਗੁਲਸ਼ਨ ਦੇ ਨਾਲ ਰੁੱਸ ਕੇ , ਬਹਾਰ ਜਦ ਤੁਰੀ,
ਸ਼ਬਨਮ ਦਾ ਇੱਕ ਇੱਕ ਤੁਪਕਾ ਵੀ ਜ਼ਹਿਰ ਬਣ ਗਿਆ.
ਮਿਲਿਆ ਸੀ ਨਿੱਤ ਜੋ ਮਿਧ ਕੇ ,ਰਾਤਾਂ ਦੀਆਂ ਕਾਲਖਾਂ ,
ਦਿਨ ਦਿਹਾੜੇ ਵੀ ਅੱਜ ਉਹ , ਕਾਇਰ ਬਣ ਗਿਆ .
ਨਿੱਬੜ ਲੈਣਾ ਸੀ ਚਾਹਲ ਮੈਂ , ਇਕੱਲਿਆਂ ਰਕੀਬ ਨੂੰ,
ਕੀ ਕਰਾਂ ਜਦ ਦੁਸ਼ਮਨ ਹੀ ਸਾਰਾ , ਸ਼ਹਿਰ ਬਣ ਗਿਆ.
ਦਿਲ ਦੀਆਂ ਗੱਲਾਂ ਦਸਦਾ ਦਸਦਾ , ਰੋ ਪੈਂਦਾ ਹਾਂ ਹੱਸਦਾ ਹੱਸਦਾ .
ਹਿਜਰ ਤੇਰੇ ਦੇ ਨੇਜਿਆਂ ਤੋਂ ਇਕਲੌਤੀ ਜਿੰਦ ਬਚਾਉਣ ਲਈ ,
ਵਾਂਗ ਸ਼ਿਕਾਰ ਮੈਂ ਰੋਹੀਆਂ ਦੇ ਵਿੱਚ , ਹਫ਼ ਗਿਆ ਹਾਂ ਨੱਸਦਾ ਨੱਸਦਾ. ਦਿਲ ਦੀਆਂ ..........
ਜ਼ਹਿਰ ਵਿਛੋੜਿਆਂ ਦਾ ਪੀ ਪੀ ਕੇ , ਜ਼ਿੰਦਗੀ ਨੇ ਢੁੱਕ ਅਜਲ ਲਈ ,
ਯਾਦ ਤੇਰੀ ਦਾ ਨਾਗ ਦੋਮੂਹਾਂ , ਫਿਰ ਨਾ ਥੱਕਿਆ ਡਸਦਾ ਡਸਦਾ. ਦਿਲ ਦੀਆਂ..............
ਹੱਥ ਹਿਲਾਏ ਪੈਰ ਵੀ ਮਾਰੇ , ਫਿਰ ਵੀ ਪੱਤਨ ਦੂਰ ਰਹੇ,
ਪਿਆਰ ਤੇਰੇ ਦੀ ਦਲਦਲ ਦੇ ਵਿਚ, ਧਸ ਗਿਆ ਹਾਂ ਧਸਦਾ ਧਸਦਾ. ਦਿਲ ਦੀਆਂ ..........
ਕਢ ਗਰਾਰੀ ਇੱਕ ਇੱਕ ਦਿਲ ਦੀ , ਚਰਬੀ ਵਿਚ ਡਾਬੋਈ ਮੈਂ,
ਜਾਨ ਮੇਰੀ ਦਾ ਇੱਕ ਇੱਕ ਪੁਰਜ਼ਾ , ਫਿਰ ਵੀ ਘਸ ਗਿਆ ਘਸਦਾ ਘਸਦਾ . ਦਿਲ ਦੀਆਂ ..................... 
ਤਿੜਕੇ ਸ਼ੀਸ਼ੇ ਵਾਂਗ ਤਰੇੜਾਂ ,ਆ ਗਈਆਂ ਨੇ ਸਾਹਾਂ ਨੂੰ ,
ਰੱਤ ਚਾਹਲ ਮੇਰੇ ਜ਼ਖਮਾਂ ਵਿਚੋਂ , ਬੰਦ ਨਾ ਹੋਇਆ ਰਸਦਾ ਰਸਦਾ. ਦਿਲ ਦੀਆਂ ਗੱਲਾਂ.....................  
ਮਹਿਫ਼ਲ ਦੇ ਵਿਚ ਅੱਜ ਵੀ ਸੱਜਣਾ, ਜ਼ਿਕਰ ਤੇਰਾ ਫਿਰ ਛੇੜ ਕੇ ਬਹਿ ਗਏ.
ਇਸ਼ਕ਼ ਤੇਰੇ ਦੇ ਜ਼ਖਮਾਂ ਦੇ ਅੱਜ ਟਾਂਕੇ ਫਿਰ ਉਧੇੜ ਕੇ ਬਹਿ ਗਏ.
ਢੂੰਡ ਬਹਾਨਾ ਅੱਖੀਆਂ ਨੇ ਲਿਆ, ਮੁੱਖ ਦੀ ਪੈਲੀ ਸਿੰਜਨੇ ਲਈ ,
ਪਿਆਰ ਦੇ ਪਿਆਸੇ ਹੋਠਾਂ ਦੇ ਲਈ, ਹੰਝੂਆਂ ਦਾ ਖੂਹ ਗੇੜ ਕੇ ਬਹਿ ਗਏ.   
ਯਾਦ ਤੇਰੀ ਦਾ ਖੰਜਰ ਚੱਲਿਆ, ਜ਼ਖਮਾਂ ਦੇ ਮੂੰਹ ਖੁਲਦੇ ਗਏ ,
ਰੁਮਾਲ ਤੁਸਾਂ ਜੋ ਹੱਥੀਂ ਕਢਿਆ, ਰੱਤ ਦੇ ਨਾਲ ਲਬੇੜ ਕੇ ਬਹਿ ਗਏ. 
ਪਾਣੀ ਵਾਕਣ ਪੀ ਗਏ ਸਾਰੀ, ਪਿਆਲਾ ਵੀ ਨਾ ਦਮ ਲੈ ਪਾਇਆ,
ਜੋ ਨਹੀਂ ਸਾਰੀ ਰਾਤ ਸੀ ਮੁੱਕਣੀ , ਘੜੀਆਂ ਵਿਚ ਨਬੇੜ ਕੇ ਬਹਿ ਗਏ.
ਗ਼ਮ ਤਾਂ ਚਾਹਲ ਹੋਰ ਬਥੇਰੇ , ਜਿੰਦਗੀ ਨੂੰ  ਤਾੜ੍ਫਾਵਣ ਲਈ,
ਬੇ ਵਜਾਹ ਹੀ ਇਹ ਫਿਰ ਸਿਆਪਾ, ਕਾਹਤੋਂ ਅੱਜ ਸਹੇੜ ਕੇ ਬਹਿ ਗਏ.       

Tuesday, February 15, 2011

ਬੜੇ ਲੰਮੇਂ ਅਰਸੇ ਤੋਂ ਬਾਅਦ ਮਸਾਂ ਮਿਲੀਆਂ ਸੀ, ਘੜੀਆਂ ਮਿਲਾਪ ਦੀਆਂ ਸਾਹਾਂ ਤੋਂ ਵੀ ਪਿਆਰੀਆਂ,
ਵਸਲਾਂ ਦੀ ਰਾਤ ਸਾਰੀ ਰੋਂਦਿਆਂ ਹੀ ਲੰਘ ਗਈ, ਦੱਸ  ਵੀ ਨਾ ਹੋਈਆਂ ਗੱਲਾਂ ਦਿਲ ਦੀਆਂ ਸਾਰੀਆਂ .
ਹੋ ਗਿਆ ਅਲੋਪ ਚੰਨ ਪੁੰਨਿਆਂ ਦਾ ਅੰਬਰਾਂ ਚੋਂ, ਦੇਖ ਉਹਦੇ ਮੁੱਖ  ਤੇ ਨਿਖ਼ਾਰ ਨੂੰ , 
ਖਿੜੀ ਹੋਈ ਰਾਤ ਉੱਤੇ ਕਾਲੀ ਘਟਾ ਛਾ ਗਈ, ਜਦੋਂ ਉਹਨੇ ਮਹਿਕਦੀਆਂ ਜੁਲਫਾਂ ਖਿਲਾਰੀਆਂ. 
ਲੰਮੇ ਲੰਮੇ ਵੈਣ ਪਾਏ  ਪਿਟ ਪਿਟ ਸੱਜਣਾ ਨੇ, ਜ਼ਖਮਾਂ ਦੀ ਵੇਖ  ਗਹਿਰਾਈ ਨੂੰ ,
ਚੱਟ ਵਿਰਲਾਪ ਗਏ ਸੁਰਖੀ ਨੂੰ ਬੁੱਲ੍ਹੀਆਂ ਤੋਂ, ਰੁੜ੍ਹ ਗਈਆਂ ਹੰਝੂਆਂ ਚ  ਕਜਲੇ ਦੀਆਂ  ਧਾਰੀਆਂ .
ਦਿਲਾਂ ਦੀ ਵਿਚੋਲਗੀ ਚ ਅੱਖੀਆਂ ਦੇ ਹਿੱਸੇ ਆਈ, ਹੰਝੂਆਂ ਦੀ ਨਦੀ ਠੱਲ੍ਹ ਹੋਈ ਨਾ,
ਪੀ ਪੀ ਕੇ ਸਾਰੀ ਰਾਤ ਅੱਥਰੂ  ਅਲੂਣੇ, ਹੋਠਾਂ ਦੀਆਂ ਦੇਹਲੀਆਂ ਵੀ ਹੋ ਗਈਆਂ ਕਰਾਰੀਆਂ.
ਹਰ ਹੌਕੇ ਨਾਲ ਟੁੱਟਿਆ ਤਾਰਾ ਅਸਮਾਨੋ, ਆਇਆ ਹਾਵਾਂ ਨਾਲ ਗੂੰਜਦਾ ਤੂਫ਼ਾਨ ਸੀ,
ਅੰਬਰਾਂ ਦੀ ਧਰਤੀ ਵੀ ਛਿੱਦੀ ਛਿੱਦੀ  ਜਾਪੀ, ਜਦੋਂ ਮੈਂ ਨਿਗਾਹਾਂ ਚੁੱਕ ਅੰਬਰਾਂ ਤੇ ਮਾਰੀਆਂ.
ਇੱਕ ਇੱਕ ਪਲ ਜਿਹੜਾ ਜਾਨ ਨਾਲੋਂ  ਕੀਮਤੀ ਸੀ, ਤੁਰ ਗਿਆ ਸੁਪਨਿਆਂ ਦੇ ਵਾਂਗ ਹੀ,
ਵੇਖ ਕੇ ਇਹ ਜਾਨ ਮੇਰੀ ਮੁੱਠੀ ਵਿੱਚ ਆਈ, ਜਦੋਂ ਰਿਸ਼ਮਾਂ ਲਈ ਖੁੱਲ੍ਹ ਗਈਆਂ ਸੂਰਜ ਦੀਆਂ ਬਾਰੀਆਂ.
ਰਾਤ ਤਾਂ ਹਮੇਸ਼ਾ, ਵਾਂਗ ਸਦੀਆਂ ਗੁਜ਼ਾਰੀ ਸੀ ਮੈਂ, ਅੱਜ ਚਾਹਲ ਕਾਹਤੋਂ ਛੋਟੀ ਹੋ ਗਈ,
ਕਿਆਮਤ  ਦੇ ਪਲ ਅਸਾਂ ਉਸ ਵੇਲੇ ਵੇਖੇ, ਜਦੋਂ ਕਰ ਲਈਆਂ ਸੱਜਣਾਂ ਨੇ ਜਾਣ ਲਈ ਤਿਆਰੀਆਂ .         

Monday, February 14, 2011

ਭਰੀਆਂ ਸਨ ਜੋ ਘੁੱਟਾਂ ਇਸ਼ਕ਼ ਦੇ ਮਿੱਠੇ ਜ਼ਹਿਰ ਦੀਆਂ ,
ਦਿੰਦੀਆਂ ਨਹੀਂ ਉਹ ਭੁੱਲਣ ਯਾਦਾਂ, ਤੇਰੇ ਸ਼ਹਿਰ ਦੀਆਂ.
ਦਿਲ ਦੀ ਧੜਕਨ ਫੜ੍ਹ ਕੇ ਤੇਰੇ ਦਰ ਤੇ ਆਏ ਸਾਂ ,
ਕਾਗਜ਼ ਤੇ ਕੁਛ ਹਰਫ਼ ਪਿਆਰ ਦੇ, ਲਿਖ ਕੇ ਲਿਆਏ ਸਾਂ,
ਚਾਂਦੀ ਦਾ ਇੱਕ ਛੱਲਾ, ਨਾਲੇ ਝਾਂਜਰਾਂ ਪੈਰ ਦੀਆਂ, ਦਿੰਦੀਆਂ ਨਹੀਂ ਉਹ ..........
ਨਾਂਹ ਨਾਂਹ ਕਰਦੇ ਸੱਜਣਾ, ਫਿਰ ਤੂੰ ਹੱਥ ਵਧਾਇਆ ਸੀ ,
ਰਮਜ਼ ਵੇਖ ਕੇ ਅੱਖੀਆਂ ਦੀ, ਦਿਲ ਥਾਂ ਤੇ ਆਇਆ ਸੀ,
ਧੁੱਪਾਂ ਵੀ ਲੱਗੀਆਂ ਸਨ ਠੰਢੀਆਂ, ਉਸ ਦੁਪਹਿਰ ਦੀਆਂ . ਦਿੰਦੀਆਂ ਨਹੀਂ ਉਹ ..........
ਨਾਲ ਵਕ਼ਤ ਦੇ ਜੋਬਨ ਤੇ ਮੁਹੱਬਤ ਆ ਗਈ ਸੀ ,
ਫਿਰ ਹਾਏ, ਨਜ਼ਰ ਅਸਾਡੀ ਤੇਨੂੰ, ਗੁਰਬਤ ਆ ਗਈ ਸੀ ,
ਪਾ ਗਈਆਂ ਫਿਰ ਸੱਜਣਾ ਤੈਨੂੰ,  ਦੌਲਤਾਂ ਗੈਰ ਦੀਆਂ. ਦਿੰਦੀਆਂ ਨਹੀਂ ਉਹ ........ 
ਪਾ ਲਿਆ ਏ  ਤੂੰ ਕਿਸਮਤ ਵਿੱਚ, ਜੋ ਧੁਰੋਂ ਲਿਖਿਆ ਸੀ.,
ਚਾਹਲ ਤਾਂ ਸੱਜਣਾ ਸ਼ਹਿਰ ਤੇਰੇ ਵਿੱਚ, ਪੜ੍ਹਨੇ ਆਇਆ ਸੀ,
ਲੈ ਕੇ ਤੁਰ ਗਿਆ ਯਾਦਾਂ ਇਸ਼ਕ਼ ਤੇ, ਹੋਏ ਕਹਿਰ ਦੀਆਂ. ਦਿੰਦੀਆਂ ਨਹੀਂ ਉਹ ........        

Sunday, February 13, 2011

ਕਦਮ ਕਦਮ ਤੇ ਠੋਕਰ ਖਾ ਕੇ ਖੜ੍ਹੇ  ਹੋਏ ,
ਪੈਰ ਮੇਰਿਆਂ ਦੇ ਨਹੁੰ  ਨੇ ਤਾਹੀਓਂ ਝੜੇ ਹੋਏ .
ਹਾੜ੍ਹੇ ਮਿਨਤਾਂ, ਤਰਲੇ ਪਾ ਪਾ ਥੱਕ ਗਏ ਹਾਂ,
ਜ਼ਿੱਦ ਆਪਣੀ ਤੇ ਫਿਰ ਵੀ ਨੇ ਉਹ ਅੜੇ ਹੋਏ .
ਨੈਣ ਨਸ੍ਹਿਆਏ ਰੰਗ ਬਦਨ ਦਾ ਨੀਲਾ ਹੈ ,
ਉਲਫ਼ਤ ਦੇ ਕਈ ਨਾਗ ਨੇ ਹੋਠੀਂ ਲੜੇ ਹੋਏ .
ਸਿਵ੍ਹਾ ਇਸ਼ਕ਼ ਦਾ ਸੇਕ ਰਿਹਾ ਹਾਂ ਮੁੱਦਤ ਤੋਂ,
ਇਸੇ ਲਈ ਮੇਰੇ ਸ਼ੇਯਰ ਨੇ ਕੁਛ ਕੁਛ ਸੜੇ ਹੋਏ .
ਜਿਸ ਮੋੜ ਤੇ ਛੱਡ ਬੇਗਾਨਾ ਹੋ ਗਿਆ ਸੈਂ,
ਵੇਖ ਲੈ ਅੱਜ ਵੀ ਉਥੇ ਹੀ ਹਾਂ ਖੜ੍ਹੇ ਹੋਏ.
ਮਰਜ਼ ਮੇਰੀ ਦਾ ਵੈਦ ਵੀ ਕੋਈ ਮਿਲਿਆ ਨਾ ,
ਉਮਰ ਬੀਤ ਗਈ ਹੱਥ ਕਾਲਜਾ  ਫੜੇ ਹੋਏ.
ਉਸ ਦਰਖ਼ਤ ਦੇ ਹੇਠਾਂ ਹਾੜ੍ਹ ਲੰਘਾ ਲਿਆ ,
ਪੱਤੇ ਨੇ ਜਿਸ ਦੇ ਚਾਹਲ, ਅਜ਼ਲੋਂ ਝੜੇ ਹੋਏ. 
ਪੈਰ ਮੇਰਿਆਂ ਦੇ ਨਹੁੰ  ਨੇ ਤਾਹੀਓਂ ਝੜੇ ਹੋਏ .
ਹਾੜ੍ਹੇ ਮਿਨਤਾਂ, ਤਰਲੇ ਪਾ ਪਾ ਥੱਕ ਗਏ ਹਾਂ,
ਜ਼ਿੱਦ ਆਪਣੀ ਤੇ ਫਿਰ ਵੀ ਨੇ ਉਹ ਅੜੇ ਹੋਏ .
ਨੈਣ ਨਸ੍ਹਿਆਏ ਰੰਗ ਬਦਨ ਦਾ ਨੀਲਾ ਹੈ ,
ਉਲਫ਼ਤ ਦੇ ਕਈ ਨਾਗ ਨੇ ਹੋਠੀਂ ਲੜੇ ਹੋਏ .
ਸਿਵ੍ਹਾ ਇਸ਼ਕ਼ ਦਾ ਸੇਕ ਰਿਹਾ ਹਾਂ ਮੁੱਦਤ ਤੋਂ,
ਇਸੇ ਲਈ ਮੇਰੇ ਸ਼ੇਯਰ ਨੇ ਕੁਛ ਕੁਛ ਸੜੇ ਹੋਏ .
ਜਿਸ ਮੋੜ ਤੇ ਛੱਡ ਬੇਗਾਨਾ ਹੋ ਗਿਆ ਸੈਂ,
ਵੇਖ ਲੈ ਅੱਜ ਵੀ ਉਥੇ ਹੀ ਹਾਂ ਖੜ੍ਹੇ ਹੋਏ.
ਮਰਜ਼ ਮੇਰੀ ਦਾ ਵੈਦ ਵੀ ਕੋਈ ਮਿਲਿਆ ਨਾ ,
ਉਮਰ ਬੀਤ ਗਈ ਹੱਥ ਕਾਲਜਾ  ਫੜੇ ਹੋਏ.
ਉਸ ਦਰਖ਼ਤ ਦੇ ਹੇਠਾਂ ਹਾੜ੍ਹ ਲੰਘਾ ਲਿਆ ,
ਪੱਤੇ ਨੇ ਜਿਸ ਦੇ ਚਾਹਲ, ਅਜ਼ਲੋਂ ਝੜੇ ਹੋਏ. 

Friday, February 11, 2011

ghazal

ਭਾਲ ਤੇਰੀ ਵਿਚ ਖਿਆਲ ਮੈਂ ਅੱਜ ਵੀ ਪਾਰ ਸਮੁੰਦਰੋਂ ਘੱਲੇ ,
ਜ਼ਖਮ ਉਚੇੜਨ  ਲਈ ਕੁਛ  ਯਾਦਾਂ , ਬੰਨ੍ਹ  ਲਿਆਏ ਪੱਲੇ .
ਰੇਗਸਤਾਨ ਦੀ ਰੇਤ ਦਾ ਕਿਨਕਾ ,  ਇਹ ਜਿੰਦਗਾਨੀ ਮੇਰੀ,
ਨਾ ਬੁਨਿਆਦ ਨਾ ਮੰਜ਼ਿਲ ਕੋਈ , ਪਲ ਉੱਤੇ ਪਲ ਥੱਲੇ .
ਹਿਜਰਾਂ ਦੇ ਵਿਚ ਪਿਆਰ ਦੇ ਤੋਹਫ਼ੇ , ਮਾਸ ਉਧੇਰ੍ਹਨ ਲਗਦੇ ਨੇ ,
ਇਸ਼ਕ਼ ਦੇ ਮੌਸਮ ਵਿਚ ਵਟਾਏ, ਜੋ ਮੁੰਦੀਆਂ ਤੇ ਛੱਲੇ .
ਅੱਡੀਆਂ ਦੇ ਵਿਚ ਬਿਆਈਆਨ  ਫਟੀਆਂ , ਤਲੀਆਂ ਦੇ ਵਿਚ ਛਾਲੇ,
ਕਦਮ ਨਾਦਾਨੀ ਵਿਚ ਜਦੋਂ ਵੀ, ਸ਼ਹਿਰ ਤੇਰੇ ਨੂੰ  ਚੱਲੇ .
ਦਿਲ ਨੂੰ  ਵੀ ਮੈਂ ਵਰਜਿਆ ਚਾਹਲ, ਕਿ ਪਿਆਰ ਤਾਂ ਮਿਰਗ ਤ੍ਰਿਸ਼ਨਾ ਏ,
ਆਪ ਮੁਹਾਰਾ ਹੋ ਕੇ ਫਿਰ ਵੀ, ਲਾ ਲਏ ਰੋਗ ਅਵੱਲੇ .  

ghazal

dono ko aa saki na nibhani mohabbten