Friday, February 25, 2011

ਚਿਰਾਂ ਤੋਂ ਹੀ ਸੋਚ ਮੇਰੀ ਗ਼ਮਾਂ ਦੀ ਗੁਲਾਮ ਏ,
ਹਰ ਪਲ ਜ਼ਿੰਦਗੀ ਦਾ ਲਗਦਾ ਹਰਾਮ ਏ .
ਜ਼ਹਿਰ ਦਾ ਪਿਆਸਾ ਇਹ ਸੋਚ  ਕੇ ਮੈਂ ਡੋਹਲਿਆ,
ਕਾਇਰਤਾ ਦਾ ਐਵੇਂ ਲੱਗ ਜਾਣਾ ਇਲ੍ਜ਼ਾਮ ਏ .
ਮੇਰੇ ਵੱਸ ਹੋਵੇ ਖਾਨਾ ਕਢ ਦਿਆਂ ਦਿਮਾਗ ਦਾ,
ਜੀਹਦੇ ਵਿੱਚ ਯਾਦ ਤੇਰੀ ਆਉਂਦੀ ਸੁਬ੍ਹਾ ਸ਼ਾਮ ਏ.
ਹੋਠਾਂ ਨੂੰ ਤਾਂ ਸੀ ਲੈਨਾਂ ਹੁਸਨ ਨੂੰ ਵੇਖ ਕੇ,
ਨਜ਼ਰ ਪਤਾ ਨਹੀਂ ਕਾਹਤੋਂ ਰਹਿੰਦੀ ਬੇ-ਲਗਾਮ ਏ .
ਕਰਾਂ ਕਿਓਂ ਯਕੀਨ ਤੇਰੇ ਸ਼ਹਿਰ ਦੇ ਕਾਨੂਨ ਤੇ,
ਕਾਤਿਲ ਤਾਂ ਮੇਰਾ ਘੁਮ ਰਿਹਾ ਸ਼ਰੇਆਮ ਏ.
ਕਰੇ ਇਨਸਾਫ਼ ਕਿਵੇਂ ਸਧਰਾਂ ਦੇ ਖੂਨ ਦਾ,
ਤੇਰੇ ਹੱਥਾਂ ਵਿੱਚ ਤੇਰੇ ਸ਼ਹਿਰ ਦਾ ਨਜ਼ਾਮ ਏ.
ਕੀਹਦੇ ਖ਼ਤ ਵਿੱਚ ਐਨੀ ਟੇਢੀ ਤਹਿਰੀਰ ਏ,
ਲਗਦਾ ਹੈ ਮੈਨੂੰ ਕਿਸੇ ਰਿੰਦ ਦਾ ਪੈਗ਼ਾਮ ਏ.
ਲਿਖ ਕੇ ਸਚਾਈ ਨਿੱਤ ਨਾਗਣ ਦੇ ਡੰਗਾਂ ਦੀ,
ਚਾਹਲ ਖੁਦ ਦੁਨੀਆਂ ਤੇ ਹੋਇਆ ਬਦਨਾਮ ਏ. 

2 comments:

  1. durdey gamey firaak key ye sukht murhaley...
    hairaan hun mai key..
    phir bhee tum itney hunsin rahey....
    jaa our koyee zubt koi zubt ki duniya talaash kur...
    ey ishuque hum to ab terey kaabil nahi rahey......
    jub tuk hamarey paas rahey hum nahi rahey...
    kuch is ada sey aaj vo pahloo nashin rahey.....

    ReplyDelete
  2. ਜ਼ਹਿਰ ਦਾ ਪਿਆਸਾ ਇਹ ਸੋਚ ਕੇ ਮੈਂ ਡੋਹਲਿਆ,
    ਕਾਇਰਤਾ ਦਾ ਐਵੇਂ ਲੱਗ ਜਾਣਾ ਇਲ੍ਜ਼ਾਮ ਏ .
    ਮੇਰੇ ਵੱਸ ਹੋਵੇ ਖਾਨਾ ਕਢ ਦਿਆਂ ਦਿਮਾਗ ਦਾ,
    ਜੀਹਦੇ ਵਿੱਚ ਯਾਦ ਤੇਰੀ ਆਉਂਦੀ ਸੁਬ੍ਹਾ ਸ਼ਾਮ ਏ.
    " ਦਿਲਾਵਰ ਸਾਹਿਬ "
    ਕਿਥੋਂ ਸੋਚ ਲਿਆਉਦੇ ਹੋ ਅਚਮ੍ਬਾ ਹੈ ਮੇਰੇ ਲਈ ਇਸ ਲਈ ਤਾਂ ਮੈਨੂ ਪੜਨਾ ਚੰਗਾ ਲਗਦਾ ਹੈ

    ReplyDelete