ਅੱਜ ਵੀ ਮੈਂ ਸੱਜਣਾ ਵੇ ਸ਼ਹਿਰ ਤੇਰੇ ਵੇਖ ਆਈ , ਸਾਡੇ ਉਹ ਮਿਲਾਪ ਵਾਲੀ ਥਾਂ ,
ਜਿੱਥੇ ਸੀ ਬਸੇਰਾ ਕਦੇ ਕੋਇਲਾਂ ਤੇ ਚਿੜੀਆਂ ਦਾ, ਅੱਜ ਉੱਥੇ ਬੋਲਦੇ ਸੀ ਕਾਂ.
ਲਾਲਚਾਂ ਦੀ ਲਾਟ ਤੇਰੇ ਦਿਲ ਵਿੱਚ ਮਘੀ ਐਸੀ , ਸਾੜ ਦਿੱਤਾ ਪਿਆਰ ਦਾ ਗਰਾਂ ,
ਕਰ ਗਈ ਏ ਰਾਖ ਮੇਰੀ ਸਧਰਾਂ ਦੀ ਝੋਂਪੜੀ ਨੂੰ, ਛੱਡਿਆ ਨਾ ਉੱਕਾ ਹੀ ਨਿਸ਼ਾਂ.
ਲਈ ਮੈਂ ਉਜਾੜ ਤੇਰੇ ਚੱਕਰਾਂ ਚ ਜ਼ਿੰਦਗੀ ਵੇ, ਦੋਸ਼ ਭੈੜੇ ਲੇਖਾਂ ਨੂੰ ਦਿਆਂ,
ਵਿਓੰਤੇਨਾ ਮੈਂ ਭੁੱਲ ਗਈ ਆਉਣ ਵਾਲੀ ਫ਼ਜਰਾਂ ਨੂ , ਸੋਚ ਜਾਵੇ ਸਦਾ ਹੀ ਪਿਛਾਂ .
ਸਿਰ ਵਿੱਚ ਉੱਗ ਪਈ ਸਫੈਦੀ ਨਾਲ ਫਿਕਰਾਂ ਦੇ, ਛਿੱਦੀ ਹੋ ਗਈ ਜ਼ੁਲਫ਼ਾਂ ਦੀ ਛਾਂ .
ਠੋਕਰਾਂ ਦੀ ਹੱਦ ਹੁਣ ਟੱਪ ਗਈ ਏ ਆਪਣੇ ਮੈਂ, ਸਾਏ ਵਿੱਚ ਵੱਜ ਕੇ ਗਿਰਾਂ .
ਕੱਟ ਜਗਰਾਤੇ ਕਰਾਂ ਰੋਜ਼ ਹੀ ਇਬਾਦਤਾਂ ਵੇ, ਲੈ ਕੇ ਤੇਰਾ ਮਿੱਠਾ ਜਿਹਾ ਨਾਂ ,
ਕਾਲਜੇ ਦੇ ਪਿੰਡੇ ਉੱਤੇ ਫਟਣ ਤਰੇੜਾਂ ,ਜਦੋਂ ਹੌਕਾ ਤੇਰੇ ਨਾਮ ਦਾ ਭਰਾਂ.
ਗੁਮ ਗਿਆ ਮੁਹਾਂਦਰਾ ਵੀ ਤੇਰੇ ਰੁਖਸਾਰ ਦਾ ਵੇ, ਖਾਬਾਂ ਵਿੱਚ ਢੂੰਡਦੀ ਫਿਰਾਂ ,
ਮਿਟ ਚੱਲੀ ਪੱਤਰਾਂ ਤੋਂ ਸੁਹਣੀ ਤਹਿਰੀਰ ਤੇਰੀ, ਵਾਸਤਾ ਈ ਲਿਖ ਦੇ ਨਵਾਂ .
ਗਰਭ ਗਿਰਾਵੇ ਤੇਰੀ ਯਾਦ ਆ ਕੇ ਪਲਕਾਂ ਦਾ , ਹੰਝੂਆਂ ਨੂੰ ਪੂੰਝਦੀ ਰਹਾਂ,
ਤੈਨੂੰ ਜੇ ਭੁਲਾਇਆ ਹੋਵੇ ਦਿਲ ਦਿਆਂ ਟੁਕੜਿਆਂ ਨੇ, ਚਾਹਲ ਵਾਂਗੂੰ ਰਿਝ ਕੇ ਮਰਾਂ.................
Kat jagaraate karaan raz hi ibadtaan wa, lai ke tera mitha jiha naa
ReplyDelete