ਕਦਮ ਕਦਮ ਤੇ ਠੋਕਰ ਖਾ ਕੇ ਖੜ੍ਹੇ ਹੋਏ ,
ਪੈਰ ਮੇਰਿਆਂ ਦੇ ਨਹੁੰ ਨੇ ਤਾਹੀਓਂ ਝੜੇ ਹੋਏ .
ਹਾੜ੍ਹੇ ਮਿਨਤਾਂ, ਤਰਲੇ ਪਾ ਪਾ ਥੱਕ ਗਏ ਹਾਂ,
ਜ਼ਿੱਦ ਆਪਣੀ ਤੇ ਫਿਰ ਵੀ ਨੇ ਉਹ ਅੜੇ ਹੋਏ .
ਨੈਣ ਨਸ੍ਹਿਆਏ ਰੰਗ ਬਦਨ ਦਾ ਨੀਲਾ ਹੈ ,
ਉਲਫ਼ਤ ਦੇ ਕਈ ਨਾਗ ਨੇ ਹੋਠੀਂ ਲੜੇ ਹੋਏ .
ਸਿਵ੍ਹਾ ਇਸ਼ਕ਼ ਦਾ ਸੇਕ ਰਿਹਾ ਹਾਂ ਮੁੱਦਤ ਤੋਂ,
ਇਸੇ ਲਈ ਮੇਰੇ ਸ਼ੇਯਰ ਨੇ ਕੁਛ ਕੁਛ ਸੜੇ ਹੋਏ .
ਜਿਸ ਮੋੜ ਤੇ ਛੱਡ ਬੇਗਾਨਾ ਹੋ ਗਿਆ ਸੈਂ,
ਵੇਖ ਲੈ ਅੱਜ ਵੀ ਉਥੇ ਹੀ ਹਾਂ ਖੜ੍ਹੇ ਹੋਏ.
ਮਰਜ਼ ਮੇਰੀ ਦਾ ਵੈਦ ਵੀ ਕੋਈ ਮਿਲਿਆ ਨਾ ,
ਉਮਰ ਬੀਤ ਗਈ ਹੱਥ ਕਾਲਜਾ ਫੜੇ ਹੋਏ.
ਉਸ ਦਰਖ਼ਤ ਦੇ ਹੇਠਾਂ ਹਾੜ੍ਹ ਲੰਘਾ ਲਿਆ ,
ਪੱਤੇ ਨੇ ਜਿਸ ਦੇ ਚਾਹਲ, ਅਜ਼ਲੋਂ ਝੜੇ ਹੋਏ.
What a deep Khyal Janab.
ReplyDeletebahut dil nu chu lAIN WALE lAFAZ HUN
ReplyDelete