Monday, February 14, 2011

ਭਰੀਆਂ ਸਨ ਜੋ ਘੁੱਟਾਂ ਇਸ਼ਕ਼ ਦੇ ਮਿੱਠੇ ਜ਼ਹਿਰ ਦੀਆਂ ,
ਦਿੰਦੀਆਂ ਨਹੀਂ ਉਹ ਭੁੱਲਣ ਯਾਦਾਂ, ਤੇਰੇ ਸ਼ਹਿਰ ਦੀਆਂ.
ਦਿਲ ਦੀ ਧੜਕਨ ਫੜ੍ਹ ਕੇ ਤੇਰੇ ਦਰ ਤੇ ਆਏ ਸਾਂ ,
ਕਾਗਜ਼ ਤੇ ਕੁਛ ਹਰਫ਼ ਪਿਆਰ ਦੇ, ਲਿਖ ਕੇ ਲਿਆਏ ਸਾਂ,
ਚਾਂਦੀ ਦਾ ਇੱਕ ਛੱਲਾ, ਨਾਲੇ ਝਾਂਜਰਾਂ ਪੈਰ ਦੀਆਂ, ਦਿੰਦੀਆਂ ਨਹੀਂ ਉਹ ..........
ਨਾਂਹ ਨਾਂਹ ਕਰਦੇ ਸੱਜਣਾ, ਫਿਰ ਤੂੰ ਹੱਥ ਵਧਾਇਆ ਸੀ ,
ਰਮਜ਼ ਵੇਖ ਕੇ ਅੱਖੀਆਂ ਦੀ, ਦਿਲ ਥਾਂ ਤੇ ਆਇਆ ਸੀ,
ਧੁੱਪਾਂ ਵੀ ਲੱਗੀਆਂ ਸਨ ਠੰਢੀਆਂ, ਉਸ ਦੁਪਹਿਰ ਦੀਆਂ . ਦਿੰਦੀਆਂ ਨਹੀਂ ਉਹ ..........
ਨਾਲ ਵਕ਼ਤ ਦੇ ਜੋਬਨ ਤੇ ਮੁਹੱਬਤ ਆ ਗਈ ਸੀ ,
ਫਿਰ ਹਾਏ, ਨਜ਼ਰ ਅਸਾਡੀ ਤੇਨੂੰ, ਗੁਰਬਤ ਆ ਗਈ ਸੀ ,
ਪਾ ਗਈਆਂ ਫਿਰ ਸੱਜਣਾ ਤੈਨੂੰ,  ਦੌਲਤਾਂ ਗੈਰ ਦੀਆਂ. ਦਿੰਦੀਆਂ ਨਹੀਂ ਉਹ ........ 
ਪਾ ਲਿਆ ਏ  ਤੂੰ ਕਿਸਮਤ ਵਿੱਚ, ਜੋ ਧੁਰੋਂ ਲਿਖਿਆ ਸੀ.,
ਚਾਹਲ ਤਾਂ ਸੱਜਣਾ ਸ਼ਹਿਰ ਤੇਰੇ ਵਿੱਚ, ਪੜ੍ਹਨੇ ਆਇਆ ਸੀ,
ਲੈ ਕੇ ਤੁਰ ਗਿਆ ਯਾਦਾਂ ਇਸ਼ਕ਼ ਤੇ, ਹੋਏ ਕਹਿਰ ਦੀਆਂ. ਦਿੰਦੀਆਂ ਨਹੀਂ ਉਹ ........        

2 comments: