ਬੜੇ ਲੰਮੇਂ ਅਰਸੇ ਤੋਂ ਬਾਅਦ ਮਸਾਂ ਮਿਲੀਆਂ ਸੀ, ਘੜੀਆਂ ਮਿਲਾਪ ਦੀਆਂ ਸਾਹਾਂ ਤੋਂ ਵੀ ਪਿਆਰੀਆਂ,
ਵਸਲਾਂ ਦੀ ਰਾਤ ਸਾਰੀ ਰੋਂਦਿਆਂ ਹੀ ਲੰਘ ਗਈ, ਦੱਸ ਵੀ ਨਾ ਹੋਈਆਂ ਗੱਲਾਂ ਦਿਲ ਦੀਆਂ ਸਾਰੀਆਂ .
ਹੋ ਗਿਆ ਅਲੋਪ ਚੰਨ ਪੁੰਨਿਆਂ ਦਾ ਅੰਬਰਾਂ ਚੋਂ, ਦੇਖ ਉਹਦੇ ਮੁੱਖ ਤੇ ਨਿਖ਼ਾਰ ਨੂੰ ,
ਖਿੜੀ ਹੋਈ ਰਾਤ ਉੱਤੇ ਕਾਲੀ ਘਟਾ ਛਾ ਗਈ, ਜਦੋਂ ਉਹਨੇ ਮਹਿਕਦੀਆਂ ਜੁਲਫਾਂ ਖਿਲਾਰੀਆਂ.
ਲੰਮੇ ਲੰਮੇ ਵੈਣ ਪਾਏ ਪਿਟ ਪਿਟ ਸੱਜਣਾ ਨੇ, ਜ਼ਖਮਾਂ ਦੀ ਵੇਖ ਗਹਿਰਾਈ ਨੂੰ ,
ਚੱਟ ਵਿਰਲਾਪ ਗਏ ਸੁਰਖੀ ਨੂੰ ਬੁੱਲ੍ਹੀਆਂ ਤੋਂ, ਰੁੜ੍ਹ ਗਈਆਂ ਹੰਝੂਆਂ ਚ ਕਜਲੇ ਦੀਆਂ ਧਾਰੀਆਂ .
ਦਿਲਾਂ ਦੀ ਵਿਚੋਲਗੀ ਚ ਅੱਖੀਆਂ ਦੇ ਹਿੱਸੇ ਆਈ, ਹੰਝੂਆਂ ਦੀ ਨਦੀ ਠੱਲ੍ਹ ਹੋਈ ਨਾ,
ਪੀ ਪੀ ਕੇ ਸਾਰੀ ਰਾਤ ਅੱਥਰੂ ਅਲੂਣੇ, ਹੋਠਾਂ ਦੀਆਂ ਦੇਹਲੀਆਂ ਵੀ ਹੋ ਗਈਆਂ ਕਰਾਰੀਆਂ.
ਹਰ ਹੌਕੇ ਨਾਲ ਟੁੱਟਿਆ ਤਾਰਾ ਅਸਮਾਨੋ, ਆਇਆ ਹਾਵਾਂ ਨਾਲ ਗੂੰਜਦਾ ਤੂਫ਼ਾਨ ਸੀ,
ਅੰਬਰਾਂ ਦੀ ਧਰਤੀ ਵੀ ਛਿੱਦੀ ਛਿੱਦੀ ਜਾਪੀ, ਜਦੋਂ ਮੈਂ ਨਿਗਾਹਾਂ ਚੁੱਕ ਅੰਬਰਾਂ ਤੇ ਮਾਰੀਆਂ.
ਇੱਕ ਇੱਕ ਪਲ ਜਿਹੜਾ ਜਾਨ ਨਾਲੋਂ ਕੀਮਤੀ ਸੀ, ਤੁਰ ਗਿਆ ਸੁਪਨਿਆਂ ਦੇ ਵਾਂਗ ਹੀ,
ਵੇਖ ਕੇ ਇਹ ਜਾਨ ਮੇਰੀ ਮੁੱਠੀ ਵਿੱਚ ਆਈ, ਜਦੋਂ ਰਿਸ਼ਮਾਂ ਲਈ ਖੁੱਲ੍ਹ ਗਈਆਂ ਸੂਰਜ ਦੀਆਂ ਬਾਰੀਆਂ.
ਰਾਤ ਤਾਂ ਹਮੇਸ਼ਾ, ਵਾਂਗ ਸਦੀਆਂ ਗੁਜ਼ਾਰੀ ਸੀ ਮੈਂ, ਅੱਜ ਚਾਹਲ ਕਾਹਤੋਂ ਛੋਟੀ ਹੋ ਗਈ,
ਕਿਆਮਤ ਦੇ ਪਲ ਅਸਾਂ ਉਸ ਵੇਲੇ ਵੇਖੇ, ਜਦੋਂ ਕਰ ਲਈਆਂ ਸੱਜਣਾਂ ਨੇ ਜਾਣ ਲਈ ਤਿਆਰੀਆਂ .
Wah wah maza hi aagiya my favorite .....
ReplyDeleteਚੱਟ ਵਿਰਲਾਪ ਗਏ ਸੁਰਖੀ ਨੂੰ ਬੁੱਲ੍ਹੀਆਂ ਤੋਂ,
ReplyDeleteਰੁੜ੍ਹ ਗਈਆਂ ਹੰਝੂਆਂ ਚ ਕਜਲੇ ਦੀਆਂ ਧਾਰੀਆਂ .
ਦਿਲਾਂ ਦੀ ਵਿਚੋਲਗੀ ਚ ਅੱਖੀਆਂ ਦੇ ਹਿੱਸੇ ਆਈ,
ਹੰਝੂਆਂ ਦੀ ਨਦੀ ਠੱਲ੍ਹ ਹੋਈ ਨਾ,
ਪੀ ਪੀ ਕੇ ਸਾਰੀ ਰਾਤ ਅੱਥਰੂ ਅਲੂਣੇ,
ਹੋਠਾਂ ਦੀਆਂ ਦੇਹਲੀਆਂ ਵੀ ਹੋ ਗਈਆਂ ਕਰਾਰੀਆਂ.
ਵਾਹ ਕ੍ਯਾ ਨਫਾਸਤ ਹੈ ਅਲ੍ਫ਼ਾਜ਼ਾਂ ਚ .♥.