ਹੁਣੇ ਹੀ ਮੁਹੱਬਤਾਂ ਦੀ ਯਾਦ ਦਿਲਜਾਨੀਆਂ ਵੇ, ਦਿਲ ਦੇ ਆ ਵਿਹੜੇ ਚ ਵੜੀ,
ਟੁੱਟ ਗਈਆਂ ਵੱਟਾਂ ਮੇਰੇ ਗਮਾਂ ਵਾਲੇ ਖੇਤ ਦੀਆਂ , ਨੈਣਾਂ ਵਿਚ ਲੱਗ ਗਈ ਝੜੀ.
ਵਗੇ ਪਰਨਾਲਾ ਮੇਰੇ ਜ਼ਖਮਾਂ ਚੋਂ ਖੂਨ ਦਾ ਵੇ, ਪੱਟੀਆਂ ਵੀ ਜਾਂਦੀਆਂ ਹ੍ੜ੍ਹੀ,
ਜਾਗ ਪਈਆਂ ਚੀਸਾਂ, ਇੰਜ ਲਗਦਾ ਏ ਜਿਵੇਂ ਕੋਈ, ਸੱਪਣੀ ਆ ਸੀਨੇ ਤੇ ਲੜੀ .
ਚਾੜ੍ਹ ਲਿਆ ਆਂਦਰਾਂ ਨੂੰ ਵਟ ਤੇਰੇ ਹਿਜਰਾਂ ਨੇ, ਬੈਠੇ ਮੇਰਾ ਕਾਲਜਾ ਫੜੀ ,
ਲੈ ਗਈ ਏ ਖਰੂੰਡ ਮੇਰੇ ਤਨ ਦੀਆਂ ਨਾੜਾਂ ਨੂੰ ਵੀ, ਬਿਰਹੋਂ ਦੀ ਚੰਦਰੀ ਘੜੀ.
ਉਠਦਾ ਏ ਧੂਆਂ ਮੇਰੀ ਸਧਰਾਂ ਦੀ ਕੁੱਖ ਵਿਚੋਂ, ਚਿਖਾ ਵਾਂਗ ਜਾਣ ਇਹ ਸੜੀ,
ਇੱਕ ਵੀ ਨਾ ਚੀਖ ਮਾਰਾਂ ਦੁਨੀਆਂ ਤੋਂ ਡਰਦੀ ਮੈਂ, ਮਾਰ ਭਾਵੇਂ ਪੈਂਦੀ ਏ ਕੜੀ.
ਦਿਲ ਤੇ ਦਿਮਾਗ ਨੂੰ ਇਹ ਤਾਪ ਤੇਰੀ ਆਸ਼ਕੀ ਦਾ, ਦਿਨੋਂ ਦਿਨ ਜਾਂਦਾ ਏ ਚੜ੍ਹੀ ,
ਇੱਕ ਪਲ ਮਿਲਿਆ ਨਾ ਆਰਾਮ ਮੇਰੇ ਲੇਫ਼ ਨੂੰ ਵੀ , ਲੱਖ ਖਾ ਲਈ ਬੂਟੀ ਤੇ ਜੜ੍ਹੀ .
ਸਧਰਾਂ ਦੇ ਵਿਹੜੇ ਅੱਜ ਸੱਥਰ ਵਿਛਾ ਕੇ ਤੇਰੀ, ਇੱਕ ਇੱਕ ਚਿੱਠੀ ਮੈਂ ਪੜ੍ਹੀ ,
ਕਿਤੇ ਤਾਂ ਤੂੰ ਗੁੰਦਿਆ ਪਿਆਰ ਸੋਹਣੇ ਲਫਜ਼ਾਂ ਚ, ਕਿਤੇ ਤੂੰ ਦਿਖਾਈ ਸੀ ਤੜੀ.
ਇੱਕ ਵਾਰੀ ਫਿਰ ਤੈਨੂੰ ਰੱਜ ਰੱਜ ਵੇਖਣੇ ਦੀ, ਤਾਂਘ ਮੈਨੂੰ ਰਹਿੰਦੀ ਹੈ ਬੜੀ,
ਲਿਖਦੇ ਨਸੀਬਾਂ ਵਾਲੇ ਫਟੇ ਹੋਏ ਕਾਗਜ਼ਾਂ ਤੇ , ਵਸਲਾਂ ਦੀ ਮਹਿਕਦੀ ਘੜੀ.
ਹੌਕਿਆਂ ਦੇ ਨਾਲ ਮੈਂ ਖਰਾਦ ਲਈਆਂ ਹੱਡੀਆਂ ਵੇ, ਹਾਦਸਿਆਂ ਦੀ ਭੱਠੀ ਚ ਰੜ੍ਹੀ,
ਚਾਹਲ ਵਾਂਗੂੰ ਜਾਪਦਾ ਏ ਸੁੰਨਾ ਸੰਸਾਰ ਮੈਨੂੰ, ਜਿਵੇਂ ਕਿਸੇ ਔਤ ਦੀ ਮੜ੍ਹੀ.
Kitae taan tu gundiyaa piyaar sohane Lafazaan ch Kitae tu dikhai see tardi .
ReplyDeleteIk wari phir tainu rajh rajh wekhane dee, taangh mainu rehandee -e- bardi.............