Saturday, February 19, 2011

ਤੈਨੂੰ ਦਿਲੋਂ ਭੁਲਾਵਣ ਦੇ ਲਈ , ਰਾਤੀਂ ਕਸਮ ਉਠਾਈ ਫਿਰ,
ਪਹਿਰ ਦੇ ਤੜਕੇ ਯਾਦ ਤੇਰੀ ਨੇ , ਮੇਰੀ ਕਸਮ ਤੋੜਾਈ ਫਿਰ.
ਬੇ-ਹੋਸ਼ੀ ਵਿੱਚ ਪੀਂਦੇ ਪੀਂਦੇ , ਜੋ ਬੋਤਲ ਵਿਚ ਬਚ ਗਈ ਸੀ,
ਖਿਆਲ ਤੇਰਾ ਜਦ ਆਇਆ ਮੈਨੂੰ, ਪਾਣੀ ਬਾਝ ਲੰਘਾਈ ਫਿਰ.
ਯਾਦ ਇਸ਼ਕ਼ ਦੀ ਤੇਰੇ ਵਾਕਣ, ਆਦਿਤ ਤੋਂ ਮਜ਼ਬੂਰ ਬੜੀ,
ਅੱਖ ਖੁੱਲ੍ਹਣ ਦੇ ਨਾਲ ਹੀ  ਉਸਨੇ, ਆ ਕੇ ਹਠ ਪੁਗਾਈ ਫਿਰ.
ਵਿੱਚ ਚਮਨ ਦੇ ਬੁੱਲਾ ਵਾ ਦਾ,  ਗੁਲ ਦੀ ਟਹਿਣੀ ਛੇੜ ਗਿਆ,
ਫੁੱਲ ਲਹਿਰਾਉਂਦਾ ਵੇਖ ਕੇ ਆਈ , ਯਾਦ ਤੇਰੀ ਅੰਗੜਾਈ ਫਿਰ.
ਭਟਕ ਰਹੀ ਇਸ ਰੂਹ ਦਾ ਵਾਰਿਸ , ਜੇ ਦੁਨੀਆ ਵਿਚ ਕੋਈ ਨਹੀਂ.
ਕਿਉਂ ਅੱਖੀਆਂ ਨੇ ਰੋ ਰੋ ਚਾਹਲ, ਕਿਸ ਲਈ ਉਮਰ ਗਵਾਈ ਫਿਰ.

1 comment:

  1. bhatak rahi is rooh da waris j duniya which koi nahin kiyun akhiyaan ne roa roa ..........

    ReplyDelete