Wednesday, February 16, 2011

ਅੱਜ ਮਿਲਾਵਟ ਨਾ ਕਰ ਸਾਕੀ, ਬਿਨ ਪਾਣੀ ਤੋਂ ਆਉਣ ਦੇ.
ਅੱਜ ਤੁਰ ਗਿਆ ਮੇਰਾ ਦਿਲਬਰ ਸਾਕੀ, ਬਿਨ ਪਾਣੀ ਤੋਂ ਆਉਣ ਦੇ.
ਦਿਲ ਦੇ ਵੇਹੜੇ ਕਿਆਮਤ ਨਚਦੀ, ਅੱਜ ਮੈਂ ਅੱਖੀਂ ਵੇਖ ਲਈ, 
ਮੌਤ ਦਾ ਹੁਣ ਨਾ ਕੋਈ ਡਰ ਸਾਕੀ, ਬਿਨ ਪਾਣੀ ਤੋਂ ਆਉਣ ਦੇ.
ਸ਼ਹਿਰ ਦੇ ਲੋਕਾਂ ਗੱਲ ਸੁਣੀ ਜਦ , ਅੱਜ ਮੇਰੀ ਰੁਸਵਾਈ ਦੀ,
ਖੁਸ਼ੀ ਮਨਾਈ ਘਰ ਘਰ ਸਾਕੀ, ਬਿਨ ਪਾਣੀ ਤੋਂ ਆਉਣ ਦੇ.
ਜਾਮ ਤੇ ਜਾਮ ਪਿਲਾ ਦੇ ਸਾਕੀ , ਫਿਰ ਸ਼ਾਇਦ ਨਾ ਆ ਹੋਵੇ ,
ਮੁੜ ਮੈਖਾਨੇ ਦੇ ਦਰ ਸਾਕੀ , ਬਿਨ ਪਾਣੀ ਤੋਂ ਆਉਣ ਦੇ.
ਮੈਖਾਨਾ ਅੱਜ ਬੰਦ ਕਰੀਂ ਨਾ , ਇਹ ਚਾਹਲ ਦੀ ਖਾਹਿਸ਼ ਹੈ,
ਅੱਜ ਇਹ ਦੁੱਖੜੇ ਲੈ ਜਰ ਸਾਕੀ, ਬਿਨ ਪਾਣੀ ਤੋਂ ਆਉਣ ਦੇ.

1 comment:

  1. dil de vehare kiyaamat nachai aaj main akhin vekh layi.........bahut umada........

    ReplyDelete