ਦਿਲ ਦੀਆਂ ਗੱਲਾਂ ਦਸਦਾ ਦਸਦਾ , ਰੋ ਪੈਂਦਾ ਹਾਂ ਹੱਸਦਾ ਹੱਸਦਾ .
ਹਿਜਰ ਤੇਰੇ ਦੇ ਨੇਜਿਆਂ ਤੋਂ ਇਕਲੌਤੀ ਜਿੰਦ ਬਚਾਉਣ ਲਈ ,
ਵਾਂਗ ਸ਼ਿਕਾਰ ਮੈਂ ਰੋਹੀਆਂ ਦੇ ਵਿੱਚ , ਹਫ਼ ਗਿਆ ਹਾਂ ਨੱਸਦਾ ਨੱਸਦਾ. ਦਿਲ ਦੀਆਂ ..........
ਜ਼ਹਿਰ ਵਿਛੋੜਿਆਂ ਦਾ ਪੀ ਪੀ ਕੇ , ਜ਼ਿੰਦਗੀ ਨੇ ਢੁੱਕ ਅਜਲ ਲਈ ,
ਯਾਦ ਤੇਰੀ ਦਾ ਨਾਗ ਦੋਮੂਹਾਂ , ਫਿਰ ਨਾ ਥੱਕਿਆ ਡਸਦਾ ਡਸਦਾ. ਦਿਲ ਦੀਆਂ..............
ਹੱਥ ਹਿਲਾਏ ਪੈਰ ਵੀ ਮਾਰੇ , ਫਿਰ ਵੀ ਪੱਤਨ ਦੂਰ ਰਹੇ,
ਪਿਆਰ ਤੇਰੇ ਦੀ ਦਲਦਲ ਦੇ ਵਿਚ, ਧਸ ਗਿਆ ਹਾਂ ਧਸਦਾ ਧਸਦਾ. ਦਿਲ ਦੀਆਂ ..........
ਕਢ ਗਰਾਰੀ ਇੱਕ ਇੱਕ ਦਿਲ ਦੀ , ਚਰਬੀ ਵਿਚ ਡਾਬੋਈ ਮੈਂ,
ਜਾਨ ਮੇਰੀ ਦਾ ਇੱਕ ਇੱਕ ਪੁਰਜ਼ਾ , ਫਿਰ ਵੀ ਘਸ ਗਿਆ ਘਸਦਾ ਘਸਦਾ . ਦਿਲ ਦੀਆਂ .....................
ਤਿੜਕੇ ਸ਼ੀਸ਼ੇ ਵਾਂਗ ਤਰੇੜਾਂ ,ਆ ਗਈਆਂ ਨੇ ਸਾਹਾਂ ਨੂੰ ,
ਰੱਤ ਚਾਹਲ ਮੇਰੇ ਜ਼ਖਮਾਂ ਵਿਚੋਂ , ਬੰਦ ਨਾ ਹੋਇਆ ਰਸਦਾ ਰਸਦਾ. ਦਿਲ ਦੀਆਂ ਗੱਲਾਂ.....................
Zahir vichordiyan da pee-pee-k,zindagee ne dhook azal layi..............Wah Wah........
ReplyDelete