ਨਾ ਤੋੜ ਮੁਹੱਬਤਾਂ ਕੱਚੀਆਂ , ਨਾ ਛੱਡ ਵਿਚਕਾਰ ਕੁੜੇ,
ਨਾ ਕਰ ਉਮਰਾਂ ਲਈ ਰੋਗੀ, ਨਾ ਬਿਨ ਆਈ ਮਾਰ ਕੁੜੇ.
ਸਾਡੇ ਇਸ਼ਕ਼ ਪਰਿੰਦੇ ਹੁਣ ਅੜੀਏ, ਵਸਲਾਂ ਦਾ ਚੋਗਾ ਮੰਗਦੇ ਨੇ,
ਬਿਰਹਾ ਦੇ ਪਲ ਤਾਂ ਇਨ੍ਹਾਂ ਲਈ, ਕਈ ਸਦੀਆਂ ਵਾਂਗੂੰ ਲੰਘਦੇ ਨੇ,
ਹੋ ਗੋਦ ਤੇਰੀ ਦੇ ਆਦੀ ਗਏ, ਨਹੀਂ ਜੀ ਸਕਦੇ ਬਿਨ ਪਿਆਰ ਕੁੜੇ...........ਨਾ ਕਰ ਉਮਰਾਂ......
ਅਸੀਂ ਵਡਭਾਗੀ ਹਾਂ ਜੋ ਸਾਡੇ, ਘਰ ਇਸ਼ਕ਼ ਪਰਾਹੁਣਾ ਆਇਆ ਏ,
ਹੰਝੂਆਂ ਦੀ ਸੇਗਲ ਸੁਕਦੀ ਨਹੀਂ, ਜੀਹਨੇ ਦਰ ਤੋਂ ਇਹ ਠੁਕਰਾਇਆ ਏ,
ਕਰ ਯਾਦ ਸੁਹਾਣੀ ਘੜੀਆਂ ਨੂੰ , ਉਹ ਰੋਵਣ ਧਾਹਾਂ ਮਾਰ ਕੁੜੇ,......... ਨਾ ਕਰ ਉਮਰਾਂ ..........
ਜਿਉਂ ਸ਼ੱਕਰ ਦੁਧ ਵਿਚ ਘੁਲ ਜਾਵੇ, ਅਸੀਂ ਪਿਆਰ ਤੇਰੇ ਵਿੱਚ ਘੁਲ ਗਏ ਹਾਂ,
ਜ਼ਿੰਦਗੀ ਦੇ ਸੁੰਨੇ ਰਾਹਵਾਂ ਵਿੱਚ , ਅਸੀਂ ਕੱਲੇ ਤੁਰਨਾ ਭੁੱਲ ਗਏ ਹਾਂ,
ਇੱਕ ਤੈਨੂੰ ਸੀਨੇ ਲਾਇਆ ਏ, ਕਰ ਪਾਸੇ ਕੁੱਲ ਸੰਸਾਰ ਕੁੜੇ.... ਨਾ ਕਰ ਉਮਰਾਂ .........
ਨਾ ਗੱਲ ਗੈਰ ਦੀ ਸੁਣਿਆ ਕਰ , ਨਾ ਫੇਰ ਚਾਹਲ ਤੋਂ ਮੂੰਹ ਅੜੀਏ ,
ਮੇਰਾ ਪਿਆਰ ਤੂੰ ਪਹਿਲ ਪਲੇਠੀ ਦਾ, ਤੇ ਪਿਆਰ ਅਖੀਰੀ ਵੀ ਤੂੰ ਅੜੀਏ,
ਅਸਾਂ ਇੱਕ ਦੂਜੇ ਦੇ ਵੰਡ ਲੈਣੇ , ਸਭ ਦੁਖ ਸੁਖ ਬਣ ਗਮਖਾਰ ਕੁੜੇ..........ਨਾ ਕਰ ਉਮਰਾਂ ......
Sade Ishak parinde hun ariya,
ReplyDeletewasalaan da choga magade ne,
birha dae pal taan ihana lai
kai sadiyaan wangun lagahde ne........
Kiya gazab ka likha hai aap ne...........