Tuesday, March 1, 2011

ਪਿਆਰ ਤੇਰੇ ਦੀ ਕਬਰ ਖੋਦਾ ਕੇ ਅੱਜ ਛਾਤੀ ਦੇ ਗਭੇ,
ਰੋ ਰੋ ਕੇ ਅਰਮਾਨ ਮੈਂ ਦਿਲ ਦੇ ਵਿਚ ਸੀਨੇ ਦੇ ਦੱਬੇ.
ਦਿਲ ਦੇ ਰੀਠੇ ਭੰਨ ਕੇ ਨਿਤ ਹੀ ਹੰਝੂਆਂ ਵਿਚ ਉਬਾਲੇ,
ਫਿਰ ਵੀ ਚੰਦਰੇ ਲਥ ਨਾ ਪਾਏ, ਇਸ਼ਕ਼  ਤੇਰੇ ਦੇ ਧੱਬੇ.
ਲੱਗ ਨਾ ਜਾਵੇ ਠੋਕਰ ਤੈਨੂੰ  ਮੱਸਿਆ ਰਾਤ ਹਨੇਰੀ,
ਰਾਹ ਤੇਰੇ ਵਿਚ ਭਰ ਭਰ ਸੁੱਟੇ , ਮੈਂ ਚਾਨਣ ਦੇ ਥੱਬੇ.
ਇੱਕ ਹੱਥ  ਲੱਡੂ ਇੱਕ ਹੱਥ  ਮੇਰੇ ਦਾਣੇ ਭਠ ਭੁਨਾਏ,
ਤੇਰੇ ਮੂੰਹ  ਵਿਚ ਖਿੱਲਾਂ ਪਾਈਆਂ , ਰੋਡ ਅਸਾਂ ਨੇ ਚਬੇ  .
ਉਡ ਗਈ ਏ ਮਹਿਕ ਉਮਰ ਦੀ ਜੋਬਨ ਵੀ ਮੁਰਝਾਇਆ,
ਫਿਰ ਵੀ ਅੱਜ ਤਕ ਆਉਂਦੇ ਚਾਹਲ, ਖਿਆਲ ਇਸ਼ਕ਼ ਦੇ ਕਬੇ 

1 comment:

  1. ਲੱਗ ਨਾ ਜਾਵੇ ਠੋਕਰ ਤੈਨੂੰ ਮੱਸਿਆ ਰਾਤ ਹਨੇਰੀ,
    ਰਾਹ ਤੇਰੇ ਵਿਚ ਭਰ ਭਰ ਸੁੱਟੇ , ਮੈਂ ਚਾਨਣ ਦੇ ਥੱਬੇ.
    ਇੱਕ ਹੱਥ ਲੱਡੂ ਇੱਕ ਹੱਥ ਮੇਰੇ ਦਾਣੇ ਭਠ ਭੁਨਾਏ,
    ਤੇਰੇ ਮੂੰਹ ਵਿਚ ਖਿੱਲਾਂ ਪਾਈਆਂ , ਰੋਡ ਅਸਾਂ ਨੇ ਚਬੇ
    ਵਾਹ ਵਾਹ ਬਹੁਤ ਸੋਹਨਾ ਕਿਹਾ.........

    ReplyDelete