ਛੇੜੋ ਨਾ ਕੋਈ ਉਸਦੇ ਸ਼ਬਾਬ ਦੀਆਂ ਗੱਲਾਂ ਨੂੰ,
ਹੋਠਾਂ ਨਾਲੋਂ ਵਿਛੜੀ ਸ਼ਰਾਬ ਦੀਆਂ ਗੱਲਾਂ ਨੂੰ.
ਦਰਦਾਂ ਤੋਂ ਬਿਨਾ ਕੁਛ ਮਿਲਣਾ ਨਹੀਂ ਛੇੜਕੇ ,
ਸਾਹਾਂ ਵਿੱਚ ਮਹਿਕਦੇ ਗੁਲਾਬ ਦੀਆਂ ਗੱਲਾਂ ਨੂੰ.
ਵਗ ਪਵੇ ਖੂਨ ਮੇਰੇ ਰਾਜ਼ੀ ਹੋਏ ਫੱਟਾਂ ਚੋਂ,
ਯਾਦ ਕਰਾਂ ਜਦੋਂ ਮੈਂ ਜਨਾਬ ਦੀਆਂ ਗੱਲਾਂ ਨੂੰ.
ਹੁਣ ਨਹੀਂ ਤਮੰਨਾ ਰਹੀ ਫੋਲਣੇ ਦੀ ਦੋਸਤੋ,
ਬੰਦ ਹੋਏ ਖਾਤੇ ਤੇ ਹਿਸਾਬ ਦੀਆਂ ਗੱਲਾਂ ਨੂੰ.
ਕਰਾਂ ਕਿਉਂ ਮੈਂ ਚਾਹਲ ਜੀਹਨੇ ਖਾ ਲਈ ਮੇਰੀ ਜ਼ਿੰਦਗੀ,
ਜੋਬਨ ਚ ਆਏ ਕਿਸੇ ਖ਼ਾਬ ਦੀਆਂ ਗੱਲਾਂ ਨੂੰ.
ਦਰਦਾਂ ਤੋਂ ਬਿਨਾ ਕੁਛ ਮਿਲਣਾ ਨਹੀਂ ਛੇੜਕੇ ,
ReplyDeleteਸਾਹਾਂ ਵਿੱਚ ਮਹਿਕਦੇ ਗੁਲਾਬ ਦੀਆਂ ਗੱਲਾਂ ਨੂੰ.
ਬਹੁਤ ਖੂਬ ਕਿਯਾ ਬਾਤ ਹੈ!!
ਹੁਣ ਨਹੀਂ ਤਮੰਨਾ ਰਹੀ ਫੋਲਣੇ ਦੀ ਦੋਸਤੋ,
ReplyDeleteਬੰਦ ਹੋਏ ਖਾਤੇ ਤੇ ਹਿਸਾਬ ਦੀਆਂ ਗੱਲਾਂ ਨੂੰ.
" ਦਿਲਾਵਰ ਸਾਹਿਬ "
ਕਵੀ ਇਕ ਅਲਗ ਜੇਹੀ ਦੁਨਿਆ ਦੇ ਵਾਸੀ ਹੁੰਦੇ ਹੁਣ ਅਪਨੇ ਆਪ ਵਿਚ ਮਸ੍ਤ