ਇਸ਼ਕ਼ ਤੇਰੇ ਦਾ ਚੇਤਾ ਕਰਕੇ ਰੋਏ ਨੈਣ ਵਿਚਾਰੇ ਫਿਰ,
ਪਲਕਾਂ ਦੀ ਦਹਿਲੀਜ਼ ਚੋਂ ਟੁਰ ਪਏ ਅੱਥਰੂ ਖਾਰੇ ਖਾਰੇ ਫਿਰ.
ਹਸਰਤ ਦੇ ਮੁਰਝਾਏ ਦਿਲ ਨੂੰ ਅੱਗ ਹਾਵਾਂ ਦੀ ਲਿਪਟ ਗਈ ,
ਮੈਖਾਨੇ ਵਿੱਚ ਬੈਠ ਬੁਝਾਏ, ਹੌਕਿਆਂ ਦੇ ਅੰਗਿਆਰੇ ਫਿਰ.
ਚੰਨ ਪੁੰਨਿਆਂ ਦਾ ਮੁੱਖੜਾ ਤੇਰਾ , ਪਰਦੇ ਵਿਚ ਜਦ ਜਾ ਛੁਪਿਆ ,
ਹਿਜਰਾਂ ਦੇ ਵਿਚ ਕੱਟ ਜਗਰਾਤੇ , ਗਿਣਨੇ ਪੈ ਗਏ ਤਾਰੇ ਫਿਰ.
ਹੁਸਨ ਤੇਰੇ ਨੇ ਰੀਤ ਨਿਭਾਈ, ਸ਼ੁਹਰਤ ਨੂੰ ਮਿਲ ਪਹਿਲ ਗਈ ,
ਪਿਆਰ ਮੁਹੱਬਤਾਂ ਨੂੰ ਵੀ ਕਰ ਗਏ, ਫਾਡੀ ਮਹਿਲ ਮੀਨਾਰੇ ਫਿਰ.
ਦਿਲ ਪਰਚਾਵਾ ਬਣ ਕੇ ਰਹਿ ਗਿਆ, ਚਾਹਲ ਸ਼ਹਿਰ ਦੇ ਚੁਗਲਾਂ ਲਈ,
ਜਦ ਛੁੱਟ ਗਿਆ ਤੇਰਾ ਸਾਥ ਉਮਰ ਤੋਂ, ਮਿਲੇ ਨਾ ਕਿਤੋਂ ਸਹਾਰੇ ਫਿਰ.
ਸਰਤ ਦੇ ਮੁਰਝਾਏ ਦਿਲ ਨੂੰ ਅੱਗ ਹਾਵਾਂ ਦੀ ਲਿਪਟ ਗਈ ,
ReplyDeleteਮੈਖਾਨੇ ਵਿੱਚ ਬੈਠ ਬੁਝਾਏ, ਹੌਕਿਆਂ ਦੇ ਅੰਗਿਆਰੇ ਫਿਰ.
mainu taan bahut hee khushi haiki tusin meri khawaish puri kitti
ਚੰਨ ਪੁੰਨਿਆਂ ਦਾ ਮੁੱਖੜਾ ਤੇਰਾ , ਪਰਦੇ ਵਿਚ ਜਦ ਜਾ ਛੁਪਿਆ ,
ReplyDeleteਹਿਜਰਾਂ ਦੇ ਵਿਚ ਕੱਟ ਜਗਰਾਤੇ , ਗਿਣਨੇ ਪੈ ਗਏ ਤਾਰੇ ਫਿਰ.
Poetry surrounds us everywhere, but putting it on paper is, alas, not so easy as looking at it.
.tuhade ehsaas bahut khoobsurat hun...te ohna ehsasaan nu byan karn da andaaz...MASHA ALLAH...