Monday, March 21, 2011

ਕਦੇ ਆ ਕਮਲੀ ਦੇ ਚੱਲ , ਵੇ ਕਬਿਆ ਮਹਿਰਮਾ,
ਦੇਵੀਂ  ਚਾਰ ਵਸਲ ਦੇ ਪਲ, ਵੇ ਕਬਿਆ ਮਹਿਰਮਾ.
ਬਾਝ ਮੁਹੱਬਤਾਂ ਹਯਾਤ ਗੁਜ਼ਰ ਗਈ ,
ਰੋ ਰੋ ਇੱਕ ਇੱਕ ਰਾਤ ਗੁਜ਼ਰ ਗਈ,
ਮੈਥੋਂ ਹੰਝ ਨਾ ਹੋਇਆ ਠੱਲ੍ਹ, ਵੇ ਕਬਿਆ ਮਹਿਰਮਾ.
ਭੁੱਲ ਪੁਰਾਣੇ ਝਗੜੇ ਝੇੜੇ,ਦਿਲ ਆਪਣੇ ਦੇ ਹਾਲ ਸੁਨੇਹੜੇ,
ਤੂੰ ਹੱਥ ਪੌਣਾ ਦੇ ਘੱਲ, ਵੇ ਕਬਿਆ ਮਹਿਰਮਾ.
ਸੋਹਲ ਸੁਨਹਿਰੇ ਖ਼ਾਬ ਦਿਖਾਕੇ ,ਦੂਰ ਪਹੁੰਚ ਤੋਂ ਬਹਿ ਗਿਆ ਜਾਕੇ,
ਆਇਆ ਮੁੜ ਨਾ ਵਤਨਾਂ ਵੱਲ,ਵੇ ਕਬਿਆ ਮਹਿਰਮਾ.
ਸੱਜਣਾ ਜੇ ਤੂੰ ਮੁੜ ਘਰ ਆਵੇਂ , ਮੈਂ ਤੱਤੜੀ ਦੇ ਗਲ ਲੱਗ ਜਾਵੇਂ,
ਰੱਖਾਂ ਜ਼ੁਲਫ਼ ਹਵਾਵਾਂ ਝੱਲ, ਵੇ ਕਬਿਆ ਮਹਿਰਮਾ.
ਮੈਂ ਮੁਜ਼ਰਮ ਤੇਰੇ ਹੱਥ ਸਜ਼ਾਵਾਂ, ਹੁਕਮ ਤੇਰਾ ਜੇ ਮੈਂ ਠੁਕਰਾਵਾਂ,
ਮੇਰੀ ਪੁੱਠੀ ਤੂੰ ਲਾਹ ਲੀਂ ਖੱਲ, ਵੇ ਕਬਿਆ ਮਹਿਰਮਾ.
ਗ਼ਮ ਆਉਂਦੇ ਨੇ ਨਿੱਤ ਬੇਲੋੜੇ ,ਫ਼ਿਕਰ, ਉਦਾਸੀ, ਹਿਜਰ, ਵਿਛੋੜੇ,
ਗਏ ਬੈਠ ਦਰਾਂ ਨੂੰ ਮੱਲ, ਵੇ ਕਬਿਆ ਮਹਿਰਮਾ.
ਵਾਂਗ ਚਾਹਲ ਦੇ ਨਾ ਪਛਤਾਵੀਂ, ਫਿਰ ਤੂੰ ਆਵੀਂ ਜਾ ਨਾ ਆਵੀਂ,
ਜਦੋਂ ਗਈ ਜੁਆਨੀ ਢਲ, ਵੇ ਕਬਿਆ ਮਹਿਰਮਾ. 

2 comments:

  1. ਸੋਹਲ ਸੁਨਹਿਰੇ ਖ਼ਾਬ ਦਿਖਾਕੇ ,ਦੂਰ ਪਹੁੰਚ ਤੋਂ ਬਹਿ ਗਿਆ ਜਾਕੇ,
    ਆਇਆ ਮੁੜ ਨਾ ਵਤਨਾਂ ਵੱਲ,ਵੇ ਕਬਿਆ ਮਹਿਰਮਾ.
    ਸੱਜਣਾ ਜੇ ਤੂੰ ਮੁੜ ਘਰ ਆਵੇਂ , ਮੈਂ ਤੱਤੜੀ ਦੇ ਗਲ ਲੱਗ ਜਾਵੇਂ,
    ਰੱਖਾਂ ਜ਼ੁਲਫ਼ ਹਵਾਵਾਂ ਝੱਲ, ਵੇ ਕਬਿਆ ਮਹਿਰਮਾ.
    ਵਾਹ ਵਾਹ ਕਿਯਾ ਬਾਤ ਹੈ ਕਿਯਾ ਸੋਹਨਾ ਲਿਖਿਯਾ ਹੈ ਮੇਹਰਮ ਤੇ ਕਮਲੀ ਬਾਰੇ ਇਸਕ਼ ਵਿਚ ਤਾਂ ਇਹੋ ਹੀ ਹੁੰਦਾ ਹੈ
    ਮੈਂ ਫੇਸ -ਬੂਕ ਖੋਲੀ ਤੇ ਤੁਹਾਡੀ ਲਿਖੀ ਕਵਿਤਾ ਮਿਲੀ!
    ਦਿਲ ਖੁਸ਼ ਹੋ ਗਿਆ ......

    ReplyDelete
  2. ਗ਼ਮ ਆਉਂਦੇ ਨੇ ਨਿੱਤ ਬੇਲੋੜੇ ,ਫ਼ਿਕਰ, ਉਦਾਸੀ, ਹਿਜਰ, ਵਿਛੋੜੇ,
    ਗਏ ਬੈਠ ਦਰਾਂ ਨੂੰ ਮੱਲ, ਵੇ ਕਬਿਆ ਮਹਿਰਮਾ.
    ਵਾਂਗ ਚਾਹਲ ਦੇ ਨਾ ਪਛਤਾਵੀਂ, ਫਿਰ ਤੂੰ ਆਵੀਂ ਜਾ ਨਾ ਆਵੀਂ,
    ਜਦੋਂ ਗਈ ਜੁਆਨੀ ਢਲ, ਵੇ ਕਬਿਆ ਮਹਿਰਮਾ.
    ਆ ਕਮਲੀ ਦੇ ਵਾਲ ਵੇ ਕਾਬਿਯਾ ਮੇਹਾਰਾਮਾ
    ਅਜ ਤਾਂ ਬਾਜ਼ੀ ਲੈ ਗੇ "ਧਾਮੀ ਸਾਹਿਬ" ਮੇਰੇ ਤੋਂ ਪਹਿਲਾਂ ਕੋਮ੍ਮੇੰਟ ਦੇ ਦਿੱਤਾ

    ReplyDelete