ਮੁਹੱਬਤਾਂ ਦੇ ਕੁੱਲ ਚੰਦ ਦਿਹਾੜੇ, ਲੰਮੀ ਫਿਰ ਜੁਦਾਈ ਵੇ,
ਲੋਭ ਤੇਰੇ ਨੇ ਮਹਿਕ ਵਸਲ ਦੀ ਹਿਜਰਾਂ ਨਾਲ ਵਟਾਈ ਵੇ.
ਔਂਤ ਫ਼ਕੀਰ ਦੀ ਲਾਸ਼ ਦੇ ਵਾਕਣ, ਰੁਲ ਗਿਆ ਜੋਬਨ ਮੇਰਾ,
ਦਿਲ ਮੇਰੇ ਦੀ ਹਸਰਤ ਨੂੰ ਵੀ, ਮੌਤ ਅਗੇਤੀ ਆਈ ਵੇ.
ਯਾਦ ਤੇਰੀ ਦੇ ਨਿੱਤ ਅਠੂਹੇੰ ਜਿਗਰੇ ਡੰਗ ਚਲਾਵਣ ਵੇ,
ਉਮਰਾਂ ਦੇ ਲਈ ਸੌਂ ਗਈ ਆਕੇ, ਨਾਲ ਮੇਰੇ ਤਨਹਾਈ ਵੇ.
ਅੱਜ ਯਕੀਨ ਦੀ ਸਰਦਲ ਤੇ ਵੀ ਵੇਖ ਲੈ ਕਬਰਸਤਾਨ ਬਣੇ ,
ਬਾਝ ਕਫ਼ਨ ਹੀ ਵਹਿਮ ਤੇਰਿਆਂ ਨੇ, ਹਕੀਕਤ ਹੈ ਦਫਨਾਈ ਵੇ.
ਚਾਹਤ ਮੇਰੀ ਦੀ ਦੱਸ ਨਕਾਸ਼ੀ ਦਿਲ ਵਿਚ ਕਿੰਜ ਟਿਕਾਵਾਂ ਵੇ,
ਹਰ ਨੁੱਕਰ ਵਿਚ ਬੈਠੀ ਚਾਹਲ, ਇਸ਼ਕੇ ਦੀ ਰੁਸਵਾਈ ਵੇ.
ਦਿਲ ਮੇਰੇ ਦੀ ਹਸਰਤ ਨੂੰ ਵੀ, ਮੌਤ ਅਗੇਤੀ ਆਈ ਵੇ.
ReplyDeleteਯਾਦ ਤੇਰੀ ਦੇ ਨਿੱਤ ਅਠੂਹੇੰ ਜਿਗਰੇ ਡੰਗ ਚਲਾਵਣ ਵੇ,
ਉਮਰਾਂ ਦੇ ਲਈ ਸੌਂ ਗਈ ਆਕੇ, ਨਾਲ ਮੇਰੇ ਤਨਹਾਈ ਵੇ.
Beautiful...........