Tuesday, March 22, 2011

ਕਦੀ ਛੇੜਿਆ ਵੀ ਕਰ ਕੋਈ ਪਿਆਰ ਦੀਆਂ ਗੱਲਾਂ ,
ਲੈਕੇ ਬੈਠ ਜਾਵੇਂ ਨਿੱਤ ਸੰਸਾਰ ਦੀਆਂ ਗੱਲਾਂ.
ਚੰਦ ਘੜੀਆਂ ਲਈ ਹੋਵੇ ਤੇਰਾ ਵਸਲ ਨਸੀਬ,
ਉਹਦੇ ਵਿੱਚ ਹੀ ਘਸੋੜੇੰ ਪਰਿਵਾਰ ਦੀਆਂ ਗੱਲਾਂ.
ਰੋਜ਼ ਆਉਣ ਸਾਰ ਰਹੇ ਤੈਨੂੰ ਮੁੜਨੇ ਦੀ ਕਾਹਲੀ,
ਦਿਲ ਭਰ ਕੇ ਵੀ ਸੁਣ ਕਦੇ ਯਾਰ ਦੀਆਂ ਗੱਲਾਂ.
ਕਾਹਤੋਂ ਪੁਛੇਂ ਤੂੰ ਹਮੇਸ਼ਾ ਮੈਥੋਂ ਪਤਝੜ ਬਾਰੇ,
ਕਦੇ ਪੁਛਿਆ ਵੀ ਕਰ ਤੂੰ ਬਹਾਰ ਦੀਆਂ ਗੱਲਾਂ.
ਨਿੱਤ ਸ਼ਿਕਵੇ, ਸ਼ਕਾਇਤਾਂ ਕਰ ਦਿਲ ਨੂੰ ਦੁਖਾਵੇਂ,
ਕਢ ਹੋਠਾਂ ਵਿੱਚੋਂ ਕਦੀ ਤਾਂ ਕਰਾਰ ਦੀਆਂ ਗੱਲਾਂ.
ਲੋਕ ਆਖਦੇ ਨੇ ਰਹੇ ਤੈਨੂੰ ਚੁਗਲੀ ਦੀ ਤਾਂਘ,
ਕਰੇਂ ਦਿਨ ਵਿੱਚ ਰੋਜ਼ ਤੂੰ  ਹਜ਼ਾਰ ਦੀਆਂ ਗੱਲਾਂ.
ਬੈਠ ਸਾਹਮਣੇ ਤੂੰ ਦੀਦਿਆਂ ਦੀ ਪਿਆਸ ਨੂੰ ਬੁਝਾ,
ਕਰ ਚਾਹਲ ਵਾਂਗੂੰ ਐਵੇਂ ਨਾ ਬੇਕਾਰ ਜਿਹੀਆਂ ਗੱਲਾਂ.

1 comment:

  1. ਚੰਦ ਘੜੀਆਂ ਲਈ ਹੋਵੇ ਤੇਰਾ ਵਸਲ ਨਸੀਬ,
    ਉਹਦੇ ਵਿੱਚ ਹੀ ਘਸੋੜੇੰ ਪਰਿਵਾਰ ਦੀਆਂ ਗੱਲਾਂ.
    ਰੋਜ਼ ਆਉਣ ਸਾਰ ਰਹੇ ਤੈਨੂੰ ਮੁੜਨੇ ਦੀ ਕਾਹਲੀ,
    ਦਿਲ ਭਰ ਕੇ ਵੀ ਸੁਣ ਕਦੇ ਯਾਰ ਦੀਆਂ ਗੱਲਾਂ.

    ReplyDelete