ਰਾਤੀਂ ਪੀ ਲਈ ਮੈਂ ਬਹੁਤੀ , ਹੋ ਗਈ ਮੇਰੇ ਤੋਂ ਨਾਦਾਨੀ,
ਨਸ਼ੇ ਵਿੱਚ ਮੈਂ ਗੁਆ ਲਈ, ਤੇਰੇ ਪਿਆਰ ਦੀ ਨਿਸ਼ਾਨੀ,
ਨੀ ਮੈਂ ਸਾੜ ਬੈਠਾ ਤੇਰੇ ਸਾਰੇ ਖ਼ਤ ਸੋਹਣੀਏ ,
ਦਿੱਤੀ ਨਸ਼ੇ ਨੇ ਸੀ ਮਾਰ ਮੇਰੀ ਮੱਤ ਸੋਹਣੀਏ .
ਤੇਰਾ ਖਿਆਲ ਆਇਆ ਖੋਲ੍ਹੀ ਤੇਰੇ ਖਤਾਂ ਦੀ ਪਟਾਰੀ ,
ਬੜੇ ਧਿਆਨ ਨਾਲ ਪੜ੍ਹੇ ਤੇਰੇ ਖ਼ਤ ਵਾਰੀ ਵਾਰੀ,
ਪੜ੍ਹੇ ਸ਼ਿਕਵੇ, ਸ਼ਕਾਇਤਾਂ, ਤੇਰੀ ਹਠ ਸੋਹਣੀਏ. ਦਿੱਤੀ ਨਸ਼ੇ ਨੇ ........
ਕਿਤੇ ਜ਼ਿਕਰ ਮੁਹੱਬਤਾਂ, ਤੇ ਸੋਹਲੇ ਪਿਆਰ ਦੇ,
ਖੁਦਕਸ਼ੀ ਦਾ ਡਰਾਵਾ, ਕਿਤੇ ਗਿਲੇ ਯਾਰ ਦੇ,
ਕਿਤੇ ਗੁੱਸੇ ਵਿੱਚ ਚੁੱਕੀ ਸੀ ਤੂੰ ਅੱਤ ਸੋਹਣੀਏ. ਦਿੱਤੀ ਨਸ਼ੇ ਨੇ.......
ਰੋਂਦਾ ਰਿਹਾ ਸਾਰੀ ਰਾਤ ਹੱਥੀਂ ਕਰ ਕੇ ਇਹ ਭਾਣਾ,
ਨਾਲ ਹੰਝੂਆਂ ਦੇ ਗਿੱਲਾ ਮੇਰਾ ਹੋ ਗਿਆ ਸਿਰਹਾਣਾ,
ਅੱਖਾਂ ਪਾੜ ਪਾੜ ਵੇਹਂਦਾ ਰਿਹਾ ਛੱਤ ਸੋਹਣੀਏ. ਦਿੱਤੀ ਨਸ਼ੇ ਨੇ...........
ਮੈਨੂੰ ਰੱਬ ਤੋਂ ਸੀ ਵੱਧ ਤੇਰੇ ਖਤਾਂ ਦਾ ਸਹਾਰਾ,
ਹੁਣ ਲਗਦਾ ਏ ਚਾਹਲ ਕਿਵੇਂ ਹੋਵੇਗਾ ਗੁਜ਼ਾਰਾ,
ਹੁਣ ਰੁਕਣਾ ਨਹੀਂ ਜ਼ਖਮਾਂ ਚੋਂ ਰੱਤ ਸੋਹਣੀਏ. ਦਿੱਤੀ ਨਸ਼ੇ ਨੇ ਸੀ ਮਾਰ ......
ਤੇਰਾ ਖਿਆਲ ਆਇਆ ਖੋਲ੍ਹੀ ਤੇਰੇ ਖਤਾਂ ਦੀ ਪਟਾਰੀ ,
ReplyDeleteਬੜੇ ਧਿਆਨ ਨਾਲ ਪੜ੍ਹੇ ਤੇਰੇ ਖ਼ਤ ਵਾਰੀ ਵਾਰੀ,
ਪੜ੍ਹੇ ਸ਼ਿਕਵੇ, ਸ਼ਕਾਇਤਾਂ, ਤੇਰੀ ਹਠ ਸੋਹਣੀਏ. ਦਿੱਤੀ ਨਸ਼ੇ ਨੇ......
ਬਹੁਤ ਵਾਧਿਯਾ ਲਿਖਿਯਾ ਹੈ ਜਨਾਬ...........
.