ਰੱਬ ਕੋਲੋਂ ਡਰ ਮਾਏ, ਰਹਿਮ ਕਰ ਮੇਰੇ ਤੇ,
ਐਡਾ ਕੀ ਪਹਾੜ ਬਣ, ਗਈ ਹਾਂ ਮੈਂ ਤੇਰੇ ਤੇ,
ਸੋਚ ਲਿਆ ਜਮਣ ਤੋਂ, ਪਹਿਲਾਂ ਮਰਵਾਉਣ ਲਈ,
ਚੱਲ ਪਈ ਏਂ ਕਾਹਤੋਂ ਮੈਨੂੰ, ਕੁਖ ਚੋਂ ਗਿਰਾਉਣ ਲਈ...........
ਲਾਵਾਂ ਦੀ ਔਲਾਦ ਹਾਂ ਮੈਂ, ਖੱਟੀ ਨਹੀਉਂ ਪਾਪ ਦੀ,
ਪਿਆਰ ਦੀ ਨਿਸ਼ਾਨੀ ਹਾਂ ਮੈਂ, ਤੇਰੇ ਨਾਲ ਬਾਪ ਦੀ,
ਫਿਰ ਵੀ ਕਿਉਂ ਸੋਚਿਆ ਇਹ, ਜ਼ੁਲਮ ਕਮਾਉਣ ਲਈ,
ਚੱਲ ਪਈ ਏਂ ............................
ਕਤਲ ਕਰਾਕੇ ਮੇਰਾ, ਤੈਨੂੰ ਕੀ ਥਿਉਣਾ ਏ ,
ਇਹ ਕੀ ਯਕੀਨ ਅੱਗੇ, ਪੁੱਤਰ ਹੀ ਆਉਣਾ ਏ,
ਕਿੰਨੀਆਂ ਕੁ ਮਾਰੇਂਗੀ ਤੂੰ, ਪੁੱਤਰ ਖਿਡਾਉਣ ਲਈ.
ਚੱਲ ਪਈ ਏਂ .......................
ਛੱਡ ਦੀੰ ਯਤੀਮਖਾਨੇ, ਜਮਣ ਤੋਂ ਬਾਅਦ ਨੀ,
ਪਾ ਲਏਗਾ ਕੋਈ ਗੋਦ ਮੈਨੂੰ, ਆਪੇ ਬੇਔਲਾਦ ਨੀ,
ਤਰਸਣ ਲੋਕੀਂ ਰੋਂਦੇ, ਬਾਲਾਂ ਨੂੰ ਵਿਰਾਉਣ ਲਈ.
ਚੱਲ ਪਈ ਏਂ ........................................
ਆਪਣੇ ਨਸੀਬ ਧੀਆਂ, ਨਾਲ ਲੈਕੇ ਆਉਂਦੀਆਂ ,
ਮਾਪਿਆਂ ਦੇ ਦੁਖੜੇ ਤਾਂ, ਧੀਆਂ ਹੀ ਵੰਡਾਉਦੀਆਂ ,
ਚਾਹਲ ਜਿਹੇ ਜਮਦੇ ਨੇ, ਮਾਪਿਆਂ ਨੂੰ ਸਤਾਉਣ ਲਈ.
ਚੱਲ ਪਈ ਏਂ ਕਾਹਤੋਂ .................
Occasionally in life there are those moments of unutterable fulfillment which cannot be completely explained by those symbols called words. Their meanings can only be articulated by the inaudible language of the heart.
ReplyDelete