Saturday, March 19, 2011

ਅੱਜ ਖਾਬਾਂ ਵਿਚ ਆਵੀਂ ਮਹਿਰਮ , ਮਰਦਾ ਦਿਲ ਕੁਰਲਾਏ ਵੇ,
ਦੋ  ਦਹਾਕੇ ਬੀਤ ਗਏ ਤੇਰੀ, ਸੂਰਤ ਭੁਲਦੀ ਜਾਏ ਵੇ.
ਜੋਬਨ ਦੇ ਫੁੱਲ ਬਾਝ ਦੀਦਾਰਾਂ ਅਨਖਿਲਿਆਂ ਮੁੜ ਚੱਲੇ ਵੇ,
ਦੀਦ ਦੀ ਇੱਕ ਖੈਰਾਤ ਦੀ ਖਾਤਿਰ , ਕਾਸਾ ਨੈਣ ਬਣਾਏ ਵੇ.
ਦਿਲ ਵੀ ਜ਼ਿਦੀ ਹੋ ਗਿਆ ਸੱਜਣਾ , ਫਿਤਰਤ ਤੇਰੀ ਵਾਕਣ ਵੇ,
ਖਿਆਲਾਂ ਦੇ ਵਿਚ ਸ਼ਹਿਰ ਤੇਰੇ ਦਾ , ਨਿਤ ਇਹ ਫੇਰਾ ਪਾਏ ਵੇ.
ਬਣ ਕੇ ਨਿਤ ਮਹਿਮਾਨ ਉਦਾਸੀ ,ਖੁਸ਼ੀਆਂ ਦੇ ਘਰ ਆਉਂਦੀ ਏ,
ਹੋਠਾਂ ਦੀ ਦਹਿਲੀਜ਼ ਤੇ ਚੰਦਰੀ , ਸਿੱਕਰੀ ਵਧਦੀ ਜਾਏ ਵੇ.
ਸਾਗਰ ਦੀ ਪੱਤਨ ਦੇ ਵਸ ਕੇ ਰਹਿ ਗਏ ਹੋਠ ਪਿਆਸੇ ਵੇ,
ਇਸ਼ਕ਼ ਤਿਹਾਏ ਤਨ ਦੀ ਕੀਕਣ ਪਾਣੀ ਪਿਆਸ ਬੁਝਾਏ ਵੇ.
ਦਿਲ ਵਿੱਚ ਬੋਹਲ ਗਮਾਂ ਦੇ ਚਾਹਲ, ਵਾਂਗ ਪਹਾੜਾਂ ਹੋ ਗਏ ਨੇ,
ਸੂ ਸੂ ਪੀੜਾਂ , ਦਰਦ ਤੇ ਚੀਸਾਂ, ਹੋ ਗਏ ਦੂਣ ਸਵਾਏ ਵੇ. 

2 comments:

  1. ਜੋਬਨ ਦੇ ਫੁੱਲ ਬਾਝ ਦੀਦਾਰਾਂ ਅਨਖਿਲਿਆਂ ਮੁੜ ਚੱਲੇ ਵੇ,
    ਦੀਦ ਦੀ ਇੱਕ ਖੈਰਾਤ ਦੀ ਖਾਤਿਰ , ਕਾਸਾ ਨੈਣ ਬਣਾਏ ਵੇ.
    ਦਿਲ ਵੀ ਜ਼ਿਦੀ ਹੋ ਗਿਆ ਸੱਜਣਾ , ਫਿਤਰਤ ਤੇਰੀ ਵਾਕਣ ਵੇ,
    ਖਿਆਲਾਂ ਦੇ ਵਿਚ ਸ਼ਹਿਰ ਤੇਰੇ ਦਾ , ਨਿਤ ਇਹ ਫੇਰਾ ਪਾਏ ਵੇ.
    ਮੇਰੇ ਕੋਲ ਕਸਮ ਨਾਲ ਕੋਈ ਅਲਫਾਜ਼ ਨਾਈ ਮਿਲੇ ਜਿਨਾ ਨਾਲ ਤੋਹਾਡੀ ਰਚਨਾ ਦੀ ਤਾਰੀਫ਼ ਕਰ ਸਕਾਂ

    ReplyDelete
  2. ਅੱਜ ਖਾਬਾਂ ਵਿਚ ਆਵੀਂ ਮਹਿਰਮ , ਮਰਦਾ ਦਿਲ ਕੁਰਲਾਏ ਵੇ,
    ਦੋ ਦਹਾਕੇ ਬੀਤ ਗਏ ਤੇਰੀ, ਸੂਰਤ ਭੁਲਦੀ ਜਾਏ ਵੇ.
    ਜੋਬਨ ਦੇ ਫੁੱਲ ਬਾਝ ਦੀਦਾਰਾਂ ਅਨਖਿਲਿਆਂ ਮੁੜ ਚੱਲੇ ਵੇ,
    ਦੀਦ ਦੀ ਇੱਕ ਖੈਰਾਤ ਦੀ ਖਾਤਿਰ , ਕਾਸਾ ਨੈਣ ਬਣਾਏ ਵੇ.
    " ਦਿਲਾਵਰ ਸਾਹਿਬ " ਕਵੀਆਂ ਦੀ ਸੋਚ ਦੀ ਮੈਂ ਦਾਦ ਦਿੰਦਾ ਹਾਂ....
    ਤੁਸੀਂ ਤਾਂ ਵਿਲਖਣ ਕਿਸਮ ਦੇ ਹੋ... ਕਿਵੈਂ ਤਾਰੀਫ਼ ਕਰਾਂ????

    ReplyDelete