Friday, March 18, 2011

ਰਾਹ ਤੇਰੇ ਵਿੱਚ ਮੋੜ ਹਜ਼ਾਰਾਂ, ਜਿਵੇਂ ਜ਼ੁਲਫ਼ ਤੇਰੀ ਦੇ ਛੱਲੇ ,
ਪਿਆਰ ਤੇਰੇ ਨੇ ਵਹਿਸ਼ਤ ਬਾਝੋਂ , ਕੁਛ ਨਾ ਪਾਇਆ ਪੱਲੇ.
ਬੇਸਮਝੀ ਵਿਚ ਉਠਦੀ ਉਮਰੇ , ਦਿਲ ਦੇ ਸ਼ੌਕ ਕੁਆਰੇ,
ਹਿਜਰਾਂ ਦਾ ਇੱਕ ਜਨਮ ਹੰਢਾ ਕੇ ,ਟੁਰ ਕਬਰਾਂ ਨੂੰ ਚੱਲੇ.
ਹੋਠਾਂ ਦੀ ਦਹਿਲੀਜ਼ ਤੇ ਹੰਝ ਦਾ, ਭਸਮ ਸਮੁੰਦਰ ਹੋਵੇ,
ਪੀੜ ਵਿਛੋੜਿਆਂ ਦੀ ਜਦ ਬੋਲੇ , ਜਿਗਰ ਮੇਰੇ ਤੇ ਹੱਲੇ.
ਵਾਹ ਲਾ ਲਈ ਏ ਕਰ ਕਰ ਪੱਟੀਆਂ, ਸ਼ਹਿਰ ਦੇ ਵੈਦ ਤਬੀਬਾਂ,
ਯਾਦ ਤੇਰੀ ਆ ਕਰ ਜਾਏ ਦਿਲ ਦੇ, ਫਿਰ ਜ਼ਖਮਾਂ ਨੂੰ ਅੱਲੇ.
ਹੁਸਨ ਤੇਰੇ ਦੀ ਪੁੰਨਿਆਂ ਦਾ ਚੰਨ , ਜਾ ਚੜ੍ਹਿਆ ਪਰਦੇਸੀਂ ,
ਲਿਖ ਵਸੀਅਤ ਪਾਗਲਪਣ ਦੀ, ਕਰ ਕੇ ਛੱਡ ਗਈ ਝੱਲੇ.
ਮੁੱਦਤ ਹੋ ਗਈ ਹਯਾਤ ਚਾਹਲ ਦੀ, ਰਿੜਕ ਰਹੀ ਏ ਪਾਣੀ,
ਇਸ਼ਕ਼ ਮਧਾਣੀ ਦੇ ਫੁੱਲ ਵੀ ਹੁਣ, ਗਿੜ ਗਿੜ ਕੇ ਘਸ ਚੱਲੇ.   

1 comment:

  1. ਪੀੜ ਵਿਛੋੜਿਆਂ ਦੀ ਜਦ ਬੋਲੇ , ਜਿਗਰ ਮੇਰੇ ਤੇ ਹੱਲੇ.
    ਵਾਹ ਲਾ ਲਈ ਏ ਕਰ ਕਰ ਪੱਟੀਆਂ, ਸ਼ਹਿਰ ਦੇ ਵੈਦ ਤਬੀਬਾਂ,
    ਯਾਦ ਤੇਰੀ ਆ ਕਰ ਜਾਏ ਦਿਲ ਦੇ, ਫਿਰ ਜ਼ਖਮਾਂ ਨੂੰ ਅੱਲੇ.
    ਵਾਹ ਤੁਸੀਂ ਜਿਸ ਵੀ ਭਾਸ਼ਾ ਵਿਚ ਲਿਖਦੇ ਹੋ ਤਾਂ ਪੜ ਕੇ ਇੰਝ ਲਗਦਾ ਹੈ ਕੀ ਤੁਸੀਂ ਤਾਂ ਬਣੇ ਹੀ ਉਸ ਭਾਸ਼ਾ ਲਈ ਹੋ.....ਪਰਮਾਤਮਾ ਤੁਹਾਨੂ ਬਹੁਤ ਹੀ ਹੁੰਨਰ ਬਕਸ਼ੇ ਤੇ ਤੁਸੀਂ ਇੰਝ ਹੀ ਲਿਖੀ ਜਾਵੋਂ.....

    ReplyDelete