Wednesday, March 9, 2011

ਹਾਦਸਾ ਦਰ ਹਾਦਸਾ ਨੇ ਰਾਹ ਤੇਰੇ,
ਹਰ ਕਦਮ ਤੇ ਬੇਵਫਾ ਨੇ ਰਾਹ ਤੇਰੇ .
ਬਾਕੀ ਡੰਡੀਆਂ ਤੋਂ ਮੈਂ ਨਾਤਾ ਤੋੜ ਲਿਆ,
ਫਿਰ ਵੀ ਖੌਰੇ ਕਿਓਂ ਖ਼ਫ਼ਾ ਨੇ ਰਾਹ ਤੇਰੇ.
ਜ਼ੁਰਮ ਕਰਾਂ ਇਕਬਾਲ ਕਿਵੇਂ ਆ ਦਰ ਤੇਰੇ ,
ਸੌ ਕਤਲਾਂ ਤੋਂ ਸਖ਼ਤ ਦਫ਼ਾ ਨੇ ਰਾਹ ਤੇਰੇ .
ਕਾਹਤੋਂ ਪਾਉਂਦਾ ਪੈਰ ਖ਼ਬਰ ਜੇ ਹੁੰਦੀ ਇਹ,
ਸੂਲੀ ਤੋਂ ਵੀ ਵਧ ਸਜ਼ਾ ਨੇ ਰਾਹ ਤੇਰੇ.
ਚੱਲ ਕੇ ਜਿਥੇ ਸ਼ੌਕ਼ ਵੀ ਜ਼ਬ੍ਹਾ ਕਰਾ ਲਏ ਮੈਂ,
ਨਾਰਾਜ਼ ਇਹ ਫਿਰ ਵੀ ਕਿਸ ਵਜ਼ਹ ਨੇ ਰਾਹ ਤੇਰੇ.
ਸਧਰਾਂ ਨੂ ਦਫਨਾਇਆ ਇਥੇ ਮੈਂ ਲੇਕਿਨ,
ਫਿਰ ਵੀ ਕੋਈ ਅਜਬ ਮਜ਼ਾ ਨੇ ਰਾਹ ਤੇਰੇ .
ਭਾਵੇਂ ਖਾ ਖਾ ਠੋਕਰ ਨਹੁੰ ਵੀ ਤੋੜ ਲਏ ,
ਫਿਰ ਵੀ ਆਖਾਂ ਚਾਹਲ ਦਵਾ ਨੇ ਰਾਹ ਤੇਰੇ. 

1 comment:

  1. ਸਧਰਾਂ ਨੂ ਦਫਨਾਇਆ ਇਥੇ ਮੈਂ ਲੇਕਿਨ,
    ਫਿਰ ਵੀ ਕੋਈ ਅਜਬ ਮਜ਼ਾ ਨੇ ਰਾਹ ਤੇਰੇ .
    ajab rahaan da maza he hore hai

    ReplyDelete