ਹਾਦਸਾ ਦਰ ਹਾਦਸਾ ਨੇ ਰਾਹ ਤੇਰੇ,
ਹਰ ਕਦਮ ਤੇ ਬੇਵਫਾ ਨੇ ਰਾਹ ਤੇਰੇ .
ਬਾਕੀ ਡੰਡੀਆਂ ਤੋਂ ਮੈਂ ਨਾਤਾ ਤੋੜ ਲਿਆ,
ਫਿਰ ਵੀ ਖੌਰੇ ਕਿਓਂ ਖ਼ਫ਼ਾ ਨੇ ਰਾਹ ਤੇਰੇ.
ਜ਼ੁਰਮ ਕਰਾਂ ਇਕਬਾਲ ਕਿਵੇਂ ਆ ਦਰ ਤੇਰੇ ,
ਸੌ ਕਤਲਾਂ ਤੋਂ ਸਖ਼ਤ ਦਫ਼ਾ ਨੇ ਰਾਹ ਤੇਰੇ .
ਕਾਹਤੋਂ ਪਾਉਂਦਾ ਪੈਰ ਖ਼ਬਰ ਜੇ ਹੁੰਦੀ ਇਹ,
ਸੂਲੀ ਤੋਂ ਵੀ ਵਧ ਸਜ਼ਾ ਨੇ ਰਾਹ ਤੇਰੇ.
ਚੱਲ ਕੇ ਜਿਥੇ ਸ਼ੌਕ਼ ਵੀ ਜ਼ਬ੍ਹਾ ਕਰਾ ਲਏ ਮੈਂ,
ਨਾਰਾਜ਼ ਇਹ ਫਿਰ ਵੀ ਕਿਸ ਵਜ਼ਹ ਨੇ ਰਾਹ ਤੇਰੇ.
ਭਾਵੇਂ ਖਾ ਖਾ ਠੋਕਰ ਨਹੁੰ ਵੀ ਤੋੜ ਲਏ ,
ਫਿਰ ਵੀ ਆਖਾਂ ਚਾਹਲ ਦਵਾ ਨੇ ਰਾਹ ਤੇਰੇ.
ਚੱਲ ਕੇ ਜਿਥੇ ਸ਼ੌਕ਼ ਵੀ ਜ਼ਬ੍ਹਾ ਕਰਾ ਲਏ ਮੈਂ,
ReplyDeleteਨਾਰਾਜ਼ ਇਹ ਫਿਰ ਵੀ ਕਿਸ ਵਜ਼ਹ ਨੇ ਰਾਹ ਤੇਰੇ.
Love these lines
ਜ਼ੁਰਮ ਕਰਾਂ ਇਕਬਾਲ ਕਿਵੇਂ ਆ ਦਰ ਤੇਰੇ ,
ReplyDeleteਸੌ ਕਤਲਾਂ ਤੋਂ ਸਖ਼ਤ ਦਫ਼ਾ ਨੇ ਰਾਹ ਤੇਰੇ .
hun wal aaiya hai is da main apane dost koloan sikh kae aaiya haan....