ਸੁਣ ਤੇਰੀ ਲਾਡਲੀ ਦੀ ਬਾਬਲਾ ਪੁਕਾਰ ਵੇ,
ਲੈ ਜਾ ਮੈਨੂੰ ਨਹੀਂ ਤਾਂ ਦੇਣਾ ਸਹੁਰਿਆਂ ਨੇ ਮਾਰ ਵੇ..
ਫਿੱਕੀ ਵੀ ਨਾ ਹੋਈ ਅਜੇ ਸ਼ਗਨਾਂ ਦੀ ਮਹਿੰਦੀ ਵੇ,
ਪਾਪੀਆਂ ਦੀ ਰੋਜ਼ ਨਵੀਂ ਮੰਗ ਖੜ੍ਹੀ ਰਹਿੰਦੀ ਵੇ,
ਤੁਸੀਂ ਤਾਂ ਦਹੇਜ ਦਿੱਤਾ ਹੋ ਕੇ ਵਿੱਤੋਂ ਬਾਹਰ ਵੇ..
ਕੁਛ ਤਾਂ ਜ਼ਮੀਨ ਲਾਤੀ ਮੇਰੀ ਤੂੰ ਪੜ੍ਹਾਈ ਤੇ,
ਰਹਿੰਦੀ ਖੂਹਂਦੀ ਗਹਿਣੇ ਹੋ ਗਈ ਮੇਰੀ ਕੁੜਮਾਈ ਤੇ,
ਹੋਰ ਤੂੰ ਉਠਾਉਣੈਂ ਕਿਥੋਂ ਕਰਜ਼ੇ ਦਾ ਭਾਰ ਵੇ..
ਲਗਦਾ ਹੈ ਮੌਤ ਮੈਨੂੰ ਰਹੀ ਹੈ ਉਡੀਕ ਵੇ,
ਸਹੁਰਿਆਂ ਦੇ ਸਟੋਵ ਦੀ ਤਾਂ ਚਾਦਰ ਬਾਰੀਕ ਵੇ,
ਫਟ ਜਾਣੈਂ ਇਹਨੇ ਜੇ ਨਾ ਲਈ ਮੇਰੀ ਸਾਰ ਵੇ...
ਧੀਆਂ ਲਈ ਨਹੀਂ ਸਾਹੁੰਦਾ ਭਾਵੇਂ ਮਾਪਿਆਂ ਘਰੀਂ ਬੈਠ ਕੇ,
ਕੱਟ ਲੂੰ ਦਿਹਾੜੇ ਬਾਬਲ ਤੇਰੇ ਦਰੀਂ ਬੈਠ ਕੇ,
ਇਹਨਾ ਜ਼ਾਲਮਾਂ ਤੋਂ ਚੰਗੀ ਤੇਰੀ ਫਿਟਕਾਰ ਵੇ....
ਕਾਗਜ਼ ਦੇ ਟੁਕੜੇ ਚ ਬੀਤੀਆਂ ਪਰੋ ਕੇ ਮੈਂ,
ਚਾਹਲ ਹੱਥ ਭੇਜਦੀ ਹਾਂ ਸਹੁਰਿਆਂ ਤੋਂ ਲੁਕੋਕੇ ਮੈਂ,
ਸੁਣੀ ਉਹਤੋਂ ਕਿੱਦਾਂ ਰਹੀ ਹਾਂ ਘੜੀਆਂ ਗੁਜ਼ਾਰ ਵੇ....
ਕਾਗਜ਼ ਦੇ ਟੁਕੜੇ ਚ ਬੀਤੀਆਂ ਪਰੋ ਕੇ ਮੈਂ,
ReplyDeleteਚਾਹਲ ਹੱਥ ਭੇਜਦੀ ਹਾਂ ਸਹੁਰਿਆਂ ਤੋਂ ਲੁਕੋਕੇ ਮੈਂ,
ਸੁਣੀ ਉਹਤੋਂ ਕਿੱਦਾਂ ਰਹੀ ਹਾਂ ਘੜੀਆਂ ਗੁਜ਼ਾਰ ਵੇ.
ਵਾਹ ਵਾਹ ਬਹੁਤ ਸੋਹਨਾ ਕਿਹਾ.........
ਬਹੁਤ ਖੂਬ ਕਿਯਾ ਬਾਤ ਹੈ" ਦਿਲਾਵਰ ਸਾਹਿਬ "