ਰਾਤੀਂ ਨ੍ਹੇਰੀ ਵਗੀ , ਪੱਤੇ ਪਿਆਸੇ ਰਹੇ , ਦੋਸ਼ ਨ੍ਹੇਰੀ ਦਾ ਹੈ ਸ਼ਬਨਮ ਦਾ ਨਹੀਂ
ਹਰ ਰੁੱਤ ਨੂੰ ਹੀ ਖੂੰਡੀ ਫੜਨੀ ਪਵੇ, ਹੁੰਦਾ ਮੌਸਮ ਸੁਹਾਣਾ ਹਰ ਦਮ ਦਾ ਨਹੀਂ.
ਜਿੱਥੇ ਸੂਰਜ ਨਾ ਪੰਛੀ ਨਾ ਢੋਰ ਦਿਸੇ , ਬਿਨ ਬਰਫਾਂ ਤੋਂ ਕੁਛ ਵੀ ਨਾ ਹੋਰ ਦਿਸੇ ,
ਉੱਥੇ ਵਰ੍ਹਿਆਂ ਲਈ ਪਲਕਾਂ ਨੂੰ ਦੱਬ ਵੇਖ ਲਿਆ, ਨੀਰ ਅੱਖੀਆਂ ਦਾ ਫਿਰ ਵੀ ਕਿਉਂ ਜਮਦਾ ਨਹੀਂ.
ਤੇਰੀ ਯਾਦਾਂ ਨੇ ਸਧਰਾਂ ਦੀ ਛਿੱਲ ਲਾਹ ਲਈ , ਸਾਰੇ ਸ਼ਹਿਰ ਦੇ ਤਬੀਬਾਂ ਨੇ ਵੀ ਵਾਹ ਲਾ ਲਈ,
ਅਸੀਂ ਮਲ੍ਹਮਾਂ ਦਾ ਪੋਚਾ ਵੀ ਲਵਾ ਵੇਖ ਲਿਆ , ਖੂਨ ਜ਼ਖਮਾਂ ਦਾ ਫਿਰ ਵੀ ਕਿਉਂ ਥਮਦਾ ਨਹੀਂ.
ਤੇਰੇ ਹਿਜਰਾਂ ਚ ਰਾਤਾਂ ਨੂੰ ਵੀ ਰੋ ਵੇਖ ਲਿਆ, ਖੂਹ ਅੱਖੀਆਂ ਦਾ ਨਿੱਤ ਹੀ ਮੈਂ ਜੋਹ ਵੇਖ ਲਿਆ,
ਮਾਲ੍ਹ ਨੈਣਾਂ ਦੀ ਮੁੱਦਤਾਂ ਤੋਂ ਗਿੜਦੀ ਦਿਸੇ , ਖੇਤ ਵਸਲਾਂ ਦਾ ਇੱਕ ਵੀ ਕਿਉਂ ਰਮਦਾ ਨਹੀਂ.
ਮੇਰੇ ਸਾਹਾਂ ਦੀ ਮੁਕਦੀ ਹੋਈ ਉਮਰ ਵਧਾ, ਕਦੀ ਫੁਰਸਤ ਕਢਕੇ ਆ ਦੀਦ ਕਰਾ,
ਇਸ ਜਿੰਦਗੀ ਨੂੰ ਚਾਹਲ ਕਿਉਂ ਜਿੰਦਗੀ ਕਹਾਂ,ਉਹਦੇ ਬਾਝੋਂ ਤਾਂ ਜਿਉਣਾ ਵੀ ਕੰਮ ਦਾ ਨਹੀਂ.
ਤੇਰੇ ਹਿਜਰਾਂ ਚ ਰਾਤਾਂ ਨੂੰ ਵੀ ਰੋ ਵੇਖ ਲਿਆ, ਖੂਹ ਅੱਖੀਆਂ ਦਾ ਨਿੱਤ ਹੀ ਮੈਂ ਜੋਹ ਵੇਖ ਲਿਆ,
ReplyDeleteਮਾਲ੍ਹ ਨੈਣਾਂ ਦੀ ਮੁੱਦਤਾਂ ਤੋਂ ਗਿੜਦੀ ਦਿਸੇ , ਖੇਤ ਵਸਲਾਂ ਦਾ ਇੱਕ ਵੀ ਕਿਉਂ ਰਮਦਾ ਨਹੀਂ.
ਮੇਰੇ ਸਾਹਾਂ ਦੀ ਮੁਕਦੀ ਹੋਈ ਉਮਰ ਵਧਾ, ਕਦੀ ਫੁਰਸਤ ਕਢਕੇ ਆ ਦੀਦ ਕਰਾ,
I love those lines............